ਕਾਰ ਤੇ ਮੋਟਰਸਾਈਕਲ 'ਚ ਹੋਈ ਜ਼ਬਰਦਸਤ ਟੱਕਰ, ਇਕ ਜ਼ਖਮੀ

12/05/2023 6:34:02 PM

ਗੁਰਦਾਸਪੁਰ (ਹਰਮਨ)- ਅੱਜ ਗੁਰਦਾਸਪੁਰ ਦੇ ਮਿਲਕ ਪਲਾਂਟ ਚੌਕ 'ਤੇ ਇਕ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਅਸ਼ਵਨੀ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਆਈਟੀਆਈ ਕਲੌਨੀ ਤੋਂ ਗੁਰਦਾਸਪੁਰ ਵਿਖੇ ਕਿਸੇ ਕੰਮ ਲਈ ਜਾ ਰਿਹਾ ਸੀ ਅਤੇ ਜਦੋਂ ਉਹ ਮਿਲਕ ਪਲਾਂਟ ਚੌਂਕ ਨੇੜੇ ਪਹੁੰਚਿਆ ਤਾਂ ਸਾਹਮਣੇ ਵਾਲੀ ਸਾਈਡ ਤੋਂ ਆਈ ਕਾਰ ਨਾਲ ਟੱਕਰ ਹੋ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਿਆ।

 ਇਹ ਵੀ ਪੜ੍ਹੋ- ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ ਕੀਤਾ ਨਜ਼ਰਅੰਦਾਜ਼, ਜੇਲ੍ਹ 'ਚ ਸ਼ੁਰੂ ਕੀਤੀ ਭੁੱਖ ਹੜਤਾਲ

ਉਕਤ ਹਾਦਸਾਗ੍ਰਸਤ ਕਾਰ ਦੇ ਚਾਲਕ ਮਨਜੀਤ ਸਿੰਘ ਵਾਸੀ ਰਮਦਾਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਬਾਰਠ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਸੀ ਅਤੇ ਰਸਤੇ ਵਿਚ ਇਹ ਹਾਦਸਾ ਵਾਪਰਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

 ਇਹ ਵੀ ਪੜ੍ਹੋ- ਪੂਰੀ ਜ਼ਿੰਦਗੀ ਜੋੜੇ ਨੇ ਨਿਭਾਇਆ ਇਕ ਦੂਜੇ ਦਾ ਸਾਥ, ਦਰਦਨਾਕ ਹਾਦਸੇ 'ਚ ਇਕੱਠਿਆਂ ਨੇ ਤੋੜਿਆ ਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Shivani Bassan

Content Editor

Related News