ਦੁਕਾਨ ਨੂੰ ਲੱਗੀ ਦੇਰ ਰਾਤ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਹੋਇਆ ਸੁਆਹ
Monday, Dec 11, 2023 - 10:43 AM (IST)
ਤਰਨਤਾਰਨ (ਰਮਨ)- ਸਥਾਨਕ ਚਾਰ ਖੰਭਾ ਚੌਂਕ ਵਿਖੇ ਮੌਜੂਦ ਵੈਲਡਿੰਗ ਕਰਨ ਵਾਲੀ ਇਕ ਦੁਕਾਨ ਨੂੰ ਸ਼ਾਰਟ ਸਰਕਟ ਨਾਲ ਬੀਤੀ ਦੇਰ ਰਾਤ ਅੱਗ ਲੱਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੌਰਾਨ ਦੁਕਾਨਦਾਰ ਦਾ ਸਾਰਾ ਸਾਮਾਨ ਸੜ੍ਹ ਕੇ ਰਾਖ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵਲੋਂ ਤਿੰਨ ਘੰਟੇ ਬਾਅਦ ਭਿਆਨਕ ਅੱਗ ਉੱਪਰ ਕਾਬੂ ਪਾ ਲਿਆ ਗਿਆ। ਜ਼ਿਕਰਯੋਗ ਹੈ ਕਿ ਅੱਗ ਲੱਗਣ ਦੌਰਾਨ ਬਿਲਡਿੰਗ ਮਟੀਰੀਅਲ ਅਤੇ ਦੁਕਾਨ ’ਚ ਪਏ ਸਾਮਾਨ ਸਮੇਤ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- 3 ਪੀੜੀਆਂ ਤੋਂ ਫੌਜ ਦੀ ਨੌਕਰੀ ਕਰਦਾ ਆ ਰਿਹਾ ਪਰਿਵਾਰ, ਹੁਣ ਧੀ ਨੇ ਵੀ ਫਲਾਇੰਗ ਅਫ਼ਸਰ ਬਣ ਕੀਤਾ ਨਾਂ ਰੋਸ਼ਨ
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫਾਇਰ ਅਫਸਰ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11:30 ਵਜੇ ਉਨ੍ਹਾਂ ਨੂੰ ਇਕ ਫੋਨ ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਚਾਰ ਖੰਭਾ ਚੌਕ ਵਿਖੇ ਮੌਜੂਦ ਫਟਾਫਟ ਰਿਪੇਅਰ ਸੈਂਟਰ ਜਿੱਥੇ ਵੈਲਡਿੰਗ ਵਗੈਰਾ ਦਾ ਕੰਮ ਕਾਜ ਕੀਤਾ ਜਾਂਦਾ ਹੈ, ਵਿਖੇ ਸ਼ਾਰਟ ਸਰਕਟ ਕਰਕੇ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਿਲੀ ਸੂਚਨਾ ਦੇ ਆਧਾਰ ਉੱਪਰ ਟੀਮ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਮੌਕੇ ’ਤੇ ਆ ਪੁੱਜੇ ਅਤੇ ਅੱਗ ਨੂੰ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਕੈਮੀਕਲ ਅਤੇ ਆਕਸੀਜਨ ਵਾਲੇ ਸਿਲੰਡਰ ਸਮੇਤ ਹੋਰ ਸਾਮਾਨ ਮੌਜੂਦ ਹੋਣ ਕਰਕੇ ਅੱਗ ਨੂੰ ਪਾਣੀ ਦੀ ਮਦਦ ਨਾਲ ਬੁਝਾਉਣਾ ਬਹੁਤ ਮੁਸ਼ਕਿਲ ਸੀ, ਜਿਸ ਕਰਕੇ ਉਨ੍ਹਾਂ ਨੂੰ 2 ਕੇਨ ਫੋਮ ਇਸਤੇਮਾਲ ਕਰਨੀ ਪਈ। ਢਿੱਲੋਂ ਨੇ ਦੱਸਿਆ ਕਿ ਅੱਗ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਉਨ੍ਹਾਂ ਨੂੰ ਮਜ਼ਬੂਰਨ ਪੱਟੀ ਤੋਂ ਦੂਸਰੀ ਫਾਇਰ ਬ੍ਰਿਗੇਡ ਗੱਡੀ ਮੰਗਵਾਉਣੀ ਪਈ ਕਿਉਂਕਿ ਤਰਨਤਰਨ ਵਿਖੇ ਰਾਤ ਸਮੇਂ ਇਕ ਹੀ ਡਰਾਈਵਰ ਡਿਊਟੀ ਉੱਪਰ ਮੌਜੂਦ ਸੀ, ਇਸ ਦੌਰਾਨ ਟੀਮ ਦੇ ਕਰਮਚਾਰੀਆਂ ਵਲੋਂ ਦੁਕਾਨ ਦੀ ਛੱਤ ਨੂੰ ਤੋੜਦੇ ਹੋਏ ਅੱਗ ਨੂੰ ਬੁਝਾਉਣ ਲਈ ਕਾਫੀ ਜ਼ਿਆਦਾ ਮਿਹਨਤ ਕਰਨੀ ਪਈ। ਉਨ੍ਹਾਂ ਨੇ ਦੱਸਿਆ ਕਿ ਕਰੀਬ ਤਿੰਨ ਘੰਟੇ ਬਾਅਦ ਅੱਗ ਉੱਪਰ ਕਾਬੂ ਪਾ ਲਿਆ ਗਿਆ ਪਰ ਦੁਕਾਨ ਵਿਚ ਮੌਜੂਦ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਚੁੱਕਾ ਸੀ।
ਇਹ ਵੀ ਪੜ੍ਹੋ- ਧੁੰਦ ਦੀ ਆੜ ’ਚ ਸਮੱਗਲਰਾਂ ਨੇ ਵਧਾਈ ਹਲਚਲ, BSF ਸਮੇਤ ਕੇਂਦਰ ਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਰਨ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਸੁਪਰ ਬਾਜ਼ਾਰ ਤਰਨਤਰਨ ਵਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਹੈ ਕਿ ਉਸਦੀ ਫਟਾਫਟ ਰਿਪੇਅਰ ਸੈਂਟਰ ਨਾਮਕ ਦੁਕਾਨ ਚਾਰ ਖੰਭਾ ਚੌਂਕ ਵਿਖੇ ਮੌਜੂਦ ਹੈ, ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਅੱਗ ਲੱਗ ਗਈ ਸੀ। ਇਸ ਦੌਰਾਨ ਦੁਕਾਨ ਵਿਚ ਮੌਜੂਦ ਐੱਲ.ਪੀ.ਜੀ ਨਾਲ ਚੱਲਣ ਵਾਲੀਆਂ ਨਵੀਆਂ ਭੱਠੀਆਂ, ਨਵੇਂ ਚੁੱਲ੍ਹੇ , ਇੰਜਨ ਵਾਲੇ ਸਪਰੇਅ ਪੰਪ ਆਦਿ ਮੌਜੂਦ ਸੀ।
ਇਹ ਵੀ ਪੜ੍ਹੋ- ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8