ਸੜਕ ਹਾਦਸੇ ’ਚ ਸਕੂਲ ਕਲਰਕ ਦੀ ਮੌਤ ਅਤੇ ਇਕ ਗੰਭੀਰ ਫੱਟੜ

Friday, Sep 20, 2024 - 11:30 AM (IST)

ਸੜਕ ਹਾਦਸੇ ’ਚ ਸਕੂਲ ਕਲਰਕ ਦੀ ਮੌਤ ਅਤੇ ਇਕ ਗੰਭੀਰ ਫੱਟੜ

ਜੰਡਿਆਲਾ ਗੁਰੂ (ਸ਼ਰਮਾ/ਸੁਰਿੰਦਰ)- ਇਥੋਂ ਥੋੜ੍ਹੀ ਦੂਰ ਪਿੰਡ ਚੌਹਾਨ ਨੇੜੇ ਸਕੂਲ ਤੋਂ ਅਪਣੇ ਘਰ ਨੂੰ ਸਕੂਟਰੀ ’ਤੇ ਜਾ ਰਹੀ ਕਲਰਕ ਅਤੇ ਉਸ ਨਾਲ ਇਕ ਅਧਿਆਪਕਾਂ ਹਾਦਸੇ ਦਾ ਸ਼ਿਕਾਰ ਹੋ ਗਏ। ਇਕ ਟਰੈਕਟਰ-ਟਰਾਲੀ ਵਾਲੇ ਵੱਲੋਂ ਹਾਦਸਾ ਕਰ ਕੇ ਫਰਾਰ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਹਾਦਸੇ ਵਿਚ ਸਕੂਲ ਕਲਰਕ ਦੀ ਮੌਤ ਅਤੇ ਇਕ ਹੋਰ ਅਧਿਆਪਕਾ ਦੇ ਗੰਭੀਰ ਫੱਟੜ ਹੋਣ ਦੀ ਜਾਣਕਾਰੀ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੂੰ ਸਰਪੰਚ ਬਣਾਉਣ ਲਈ ਪਿੰਡ ’ਚ ਬਣੀ ਸਹਿਮਤੀ

ਪ੍ਰਾਪਤ ਜਾਣਕਾਰੀ ਅਨੁਸਾਰ ਜੋਤੀ ਪਤਨੀ ਤੇਜਿੰਦਰ ਸਿੰਘ ਵਾਸੀ ਟਾਂਗਰਾ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਬਤੌਰ ਕਲਰਕ ਸੇਵਾ ਨਿਭਾ ਰਹੀ ਸੀ ਅਤੇ ਅੱਜ ਉਹ ਸਕੂਲ ਤੋਂ ਛੁੱਟੀ ਕਰ ਕੇ ਸਕੂਟਰੀ ਦੇ ਇਕ ਹੋਰ ਅਧਿਆਪਕਾ ਦਵਿੰਦਰ ਕੌਰ ਵਾਸੀ ਮੁੱਛਲ ਆਪਣੇ ਘਰਾਂ ਨੂੰ ਜਾ ਰਹੇ ਸਨ ਤਾਂ ਪਿੰਡ ਚੌਹਾਨ ਨੇੜੇ ਇਕ ਟਰੈਕਟਰ ਟਰਾਲੀ ਵਾਲੇ ਵੱਲੋਂ ਸਕੂਟਰੀ ਨੂੰ ਸਾਈਡ ਮਾਰ ਦਿੱਤੀ ਗਈ, ਜਿਸ ਕਾਰਨ ਸਕੂਲ ਕਲਰਕ ਜੋਤੀ ਦੇ ਉੱਪਰੋਂ ਦੀ ਟਰੈਕਟਰ ਟਰਾਲੀ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਸਰੀ ਅਧਿਆਪਕਾਂ ਦਵਿੰਦਰ ਕੌਰ ਗੰਭੀਰ ਫੱਟੜ ਹੋ ਗਈ, ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਨੌਜਵਾਨ ਦਾ ਵੱਢਿਆ ਗੁੱਟ

ਟਰੈਕਟਰ ਟਰਾਲੀ ਵਾਲਾ ਮੌਕੇ ਤੋਂ ਟਰੈਕਟਰ ਟਰਾਲੀ ਲੈ ਕੇ ਫਰਾਰ ਹੋ ਗਿਆ। ਇਸ ਕੇਸ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਤਰਸੇਮ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਵਾਲਾ ਹਾਦਸਾ ਕਰਨ ਉਪਰੰਤ ਫਰਾਰ ਹੋ ਗਿਆ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਉਪਰੰਤ ਟਰੈਕਟਰ ਟਰਾਲੀ ਵਾਲੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜੰਡਿਆਲਾ ਗੁਰੂ ਪੁਲਸ ਨੇ ਸਕੂਲ ਕਲਰਕ ਜੋਤੀ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ਭੈਣ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਭਰਾ ਦਾ ਕਤਲ, ਚੁੰਨੀ ਨਾਲ ਬੰਨ੍ਹ ਬੋਰੀ 'ਚ ਪਾਈ ਲਾਸ਼, ਖੁਦ ਸੁੱਟ ਕੇ ਆਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News