110 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ, ਮਾਮਲਾ ਦਰਜ

Saturday, Feb 04, 2023 - 02:00 PM (IST)

110 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ, ਮਾਮਲਾ ਦਰਜ

ਖੇਮਕਰਨ (ਗੁਰਮੇਲ,ਅਵਤਾਰ,ਜ.ਬ)- ਐੱਸ.ਐੱਸ.ਪੀ. ਤਰਨਤਾਰਨ ਅਤੇ ਡੀ. ਐੱਸ. ਪੀ. ਭਿੱਖੀਵਿੰਡ ਦੀਆਂ ਹਦਾਇਤਾਂ ’ਤੇ ਭੈੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਖੇਮਕਰਨ ਦੀ ਪੁਲਸ ਵਲੋਂ 110 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਬੱਸ ਦੀ ਉਡੀਕ ਕਰਦੀ ਔਰਤ ਦੀ ਦਰਦਨਾਕ ਮੌਤ

ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਪੁਲਸ ਪਾਰਟੀ ਦੌਰਾਨੇ ਗਸ਼ਤ ਜਦ ਸੜਕ ਸਮਾਧ ਬਾਬਾ ਕਾਲਾ ਸ਼ਾਹ ਤੋਂ ਖੇਮਕਰਨ ਆਉਂਦੀ ਸੜਕ ਤੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਆਪਣੇ ਲੋਅਰ ’ਚ ਇਕ ਵਜ਼ਨਦਾਰ ਮੋਮੀ ਲਿਫ਼ਾਫ਼ਾ ਸਡ਼ਕ ਕਿਨਾਰੇ ਉੱਘੀ ਘਾਹ-ਬੂਟੀ ’ਤੇ ਸੁੱਟ ਦਿੱਤਾ। ਸ਼ੱਕ ਪੈਣ ’ਤੇ ਪੁਲਸ ਵਲੋਂ ਸਖ਼ਤੀ ਨਾਲ ਪੁੱਛਣ ’ਤੇ ਉਕਤ ਨੌਜਵਾਨ ਨੇ ਮੰਨਿਆ ਕਿ ਇਸ ’ਚ ਹੈਰੋਇਨ ਹੈ। 

ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸ਼ਰਾਬ ਪੀ ਕੇ ਹਾਈ ਵੋਲਟੇਜ਼ ਡਰਾਮਾ ਕਰਨ ਵਾਲੇ ਥਾਣੇਦਾਰ 'ਤੇ ਵੱਡੀ ਕਾਰਵਾਈ

ਪੜਤਾਲ ਕਰਨ ’ਤੇ ਉਸ ਵਿਅਕਤੀ ਦੀ ਪਹਿਚਾਣ ਸਾਗਰ ਪੁੱਤਰ ਅਜੀਤ ਸਿੰਘ ਵਸੀ ਵਾਰਡ-3 ਖੇਮਕਰਨ ਵਜੋਂ ਹੋਈ ਹੈ, ਜਿਸ ਤੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਥਾਣਾ ਖੇਮਕਰਨ ਵਿਖੇ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News