ਸਰਹੱਦ ਪਾਰ: ਹਿੰਦੂ ਵਿਅਕਤੀ ਦਾ ਜਬਰਦਸਤੀ ਧਰਮ ਪਰਿਵਰਤਣ ਕਰਕੇ ਇਸਲਾਮ ਕਬੂਲ ਕਰਵਾਇਆ

10/11/2022 6:44:17 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਲਰਕਾਨਾ ’ਚ ਇਕ ਮਸਜਿਦ ’ਚ ਇਕ ਹਿੰਦੂ ਨੌਜਵਾਨ ਅਜੇ ਕੁਮਾਰ ਨੂੰ ਲੈ ਕੇ ਜਾ ਕੇ ਉਸ ਦਾ ਜਬਰਦਸਤੀ ਧਰਮ ਪਰਿਵਰਤਣ ਕਰਕੇ ਇਸਲਾਮ ਕਬੂਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਲਰਕਾਨਾ ਕਸਬੇ ਦੀ ਜਾਮੀਆ ਇਸਲਾਮੀਆਂ ਮਸਜਿਦ ਵਿਚ ਜਮਾਤੇ ਉਲੇਮਾ-ਏ-ਸਿੰਧ ਦੇ ਜਨਰਲ ਸਕੱਤਰ ਮੌਲਾਨ ਰਸ਼ੀਦਰ ਮਹਿਮੂਦ ਦੀ ਅਗਵਾਈ ਵਿਚ ਆਯੋਜਿਤ ਇਕ ਸਮਾਗਮ ਵਿਚ ਅਜੇ ਕੁਮਾਰ ਵਾਸੀ ਦਹਿਰਾਕੀ ਨੂੰ ਇਸਲਾਮ ਕਬੂਲ ਕਰਵਾਇਆ ਗਿਆ। 

ਧਰਮ ਪਰਿਵਰਤਣ ਸਮਾਗਮ ਦੀ ਤਸਵੀਰ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੀੜਤ ਧਰਮ ਪਰਿਵਰਤਣ ਤੋਂ ਨਾਖੁਸ਼ ਹੈ। ਬਾਅਦ ਵਿਚ ਅਜੇ ਕੁਮਾਰ ਨੇ ਇਸ ਸਬੰਧ ’ਚ ਕਿਹਾ ਕਿ ਉਸ ਨੇ ਧਰਮ ਪਰਿਵਰਤਣ ਕੀਤਾ ਹੈ ਪਰ ਧਰਮ ਪਰਿਵਰਤਣ ਸਮਾਗਮ ਤੋਂ ਪਹਿਲਾ ਇਕ ਕੋਰੇ ਕਾਗਜ਼ ਤੇ ਉਸ ਦੇ ਅੰਗੂਠੇ ਲਗਵਾਏ ਗਏ ਸੀ।


rajwinder kaur

Content Editor

Related News