ਚੋਰ ਗਿਰੋਹ ਸਰਗਰਮ, ਕਾਰ ਚੋਰੀ ਦੀ ਵਾਰਦਾਤ ਹੋਈ ਸੀ. ਸੀ. ਟੀ. ਵੀ. ’ਚ ਕੈਦ
Sunday, Oct 06, 2024 - 06:29 PM (IST)
ਬਟਾਲਾ (ਸਾਹਿਲ) : ਥਾਣਾ ਕਾਦੀਆਂ ਅਧੀਨ ਵੱਖ-ਵੱਖ ਥਾਵਾਂ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਅਜੇ ਤੱਕ ਪੁਲਸ ਦੇ ਹੱਥਾਂ ਤੋਂ ਜਿਥੇ ਦੂਰ ਦਿਖਾਈ ਦੇ ਰਹੇ ਸਨ, ਉਥੇ ਦੂਜੇ ਪਾਸੇ ਚੋਰਾਂ ਵੱਲੋਂ ਬੀਤੀ ਰਾਤ ਕਾਰ ਚੋਰੀ ਦੀ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਮਾਮਲਾ ਸਹਮਣੇ ਆਇਆ ਹੈ।
ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
ਇਸ ਸਬੰਧੀ ਪੁਲਸ ਥਾਣਾ ਕਾਦੀਆਂ ਨੂੰ ਦਿੱਤੀ ਸ਼ਿਕਾਇਤ ’ਚ ਰਮੇਸ਼ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਸਦੀ ਚਿੱਟੇ ਰੰਗ ਦੀ ਮਾਰੂਤੀ ਕਾਰ ਨੰ. ਪੀ.ਬੀ.07ਟੀ.2450, ਜੋ ਘਰ ਦੇ ਬਾਹਰ ਗਲੀ ਵਿਚ ਖੜ੍ਹੀ ਕੀਤੀ ਹੋਈ ਸੀ, ਨੂੰ ਚੋਰਾਂ ਵੱਲੋਂ ਚੋਰੀ ਕਰ ਲੈਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਇਸੇ ਤਰ੍ਹਾਂ ਰੀਟਾ ਕੁਮਾਰੀ ਨੇ ਦੱਸਿਆ ਕਿ ਅਸੀਂ ਸੀ. ਸੀ. ਟੀ. ਵੀ. ’ਚ ਦੇਖਿਆ ਕਿ 2 ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ, ਜੋ ਸਾਡੀ ਕਾਰ ਚੋਰੀ ਕਰ ਕੇ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਕਾਰ ਦਾ ਇਕ ਟਾਇਰ ਨਾਲੀ ’ਚ ਡਿੱਗਣ ਨਾਲ ਫਸ ਗਿਆ, ਜਿਸ ਕਾਰਣ ਚੋਰ ਕਾਰ ਛੱਡ ਗਏ। ਓਧਰ, ਬੀਤੀ ਰਾਤ ਵਾਪਰੀ ਕਾਰ ਚੋਰੀ ਦੀ ਘਟਨਾ ਨੂੰ ਲੈ ਕੇ ਪੁਲਸ ਵੱਲੋਂ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਅੱਗ ’ਚ ਸੜਨ ਕਾਰਨ ਵਿਆਹੁਤਾ ਔਰਤ ਦੀ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8