ਫ਼ਾਈਨਾਂਸ ਦਾ ਕੰਮ ਕਰਨ ਵਾਲੇ ਵਿਅਕਤੀ ਕੋਲੋਂ ਮੰਗੀ 15 ਲੱਖ ਦੀ ਫਿਰੌਤੀ, ਮਾਮਲਾ ਦਰਜ
06/04/2023 6:21:24 PM

ਬਟਾਲਾ (ਸਾਹਿਲ)- 15 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਵਿਅਕਤੀ ਵਿਰੁੱਧ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਬਲਜਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਖੈਹਿਰਾ ਕਲਾਂ ਨੇ ਦੱਸਿਆ ਕਿ ਉਹ ਸਰਬੱਤ ਦਾ ਭਲਾ ਨਾਮ ’ਤੇ ਫ਼ਾਈਨਾਂਸ ਦਾ ਕੰਮ ਆਪਣੇ ਘਰ ਵਿਚ ਹੀ ਕਰਦਾ ਹੈ, ਜਿਸ ਦੇ ਕਰੀਬ 60/70 ਗਾਹਕ ਹਨ, ਜਿੰਨ੍ਹਾਂ ਨੂੰ 10/10 ਹਜ਼ਾਰ ਰੁਪਏ ਵਿਆਜ ’ਤੇ ਦਿੱਤੇ ਹਨ, ਜਿੰਨ੍ਹਾਂ ਦੀ ਕਿਸਤ ਉਹ ਆਪ ਖੁਦ ਲੈਣ ਜਾਂਦਾ ਹੈ ਅਤੇ ਕਦੇ-ਕਦੇ ਮੁੰਡੇ ਨੂੰ ਭੇਜ ਦਿੰਦਾ ਹੈ।
ਇਹ ਵੀ ਪੜ੍ਹੋ- ਹੋਪਰਜ਼ ਰੈਸਟੋਰੈਂਟ ’ਚ ਮੁੜ ਪੁਲਸ ਦਾ ਛਾਪਾ, ਪਹਿਲਾਂ ਮੈਨੇਜਰ ਤੇ ਹੁਣ ਮਾਲਕ ਨਾਮਜ਼ਦ, ਵਧੀਆਂ ਧਾਰਾਵਾਂ
ਉਕਤ ਬਿਆਨਕਰਤਾ ਮੁਤਾਬਕ ਬੀਤੀ 26 ਮਈ ਨੂੰ ਉਸਦੇ ਮੋਬਾਈਲ ਫੋਨ ਦੇ ਵਟਸਐਪ ’ਤੇ ਕਾਲ ਕਰਕੇ ਕਿਸੇ ਵਲੋਂ 15 ਲੱਖ ਦੀ ਫ਼ਿਰੌਤੀ ਮੰਗ ਕੀਤੀ ਅਤੇ ਫ਼ਿਰੌਤੀ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਅਤੇ ਕਾਲ ਕਰਨ ਵਾਲੇ ਨੇ ਆਪਣਾ ਨਾਮ ਜੋਤਾ ਮਾਲੇਵਾਲੀਆ ਵਾਸੀ ਨਾ-ਮਾਲੂਮ ਦੱਸਿਆ ਅਤੇ ਫਿਰ 29 ਮਈ ਨੂੰ ਉਸਦੇ ਉਹੀ ਫੋਨ ਨੰਬਰ ’ਤੇ ਵਟਸਐੱਪ ਕਾਲ ਆਈ ਅਤੇ ਫਿਰੌਤੀ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਏ.ਐੱਸ.ਆਈ ਕੁਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਜੋਤਾ ਮਾਲੇਵਾਲੀਆ ਵਿਰੁੱਧ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਮੰਤਰੀ ਧਾਲੀਵਾਲ ਦਾ ਵੱਡਾ ਐਲਾਨ, ਰਾਵੀ ਦਰਿਆ ਦੀ ਭੇਟ ਚੜੀਆਂ ਜ਼ਮੀਨਾਂ ਦਾ ਮੁਆਵਜ਼ਾ ਦੇਵੇਗੀ ਸਰਕਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।