ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਵਿਆਹੁਤਾ ਨਾਲ ਮਾਰਕੁੱਟ ਕਰਨ ਵਾਲੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ

Sunday, Oct 27, 2024 - 05:23 AM (IST)

ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਵਿਆਹੁਤਾ ਨਾਲ ਮਾਰਕੁੱਟ ਕਰਨ ਵਾਲੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)-ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਇਕ ਵਿਆਹੁਤਾ ਨੂੰ ਮਾਰਕੁੱਟ ਕਰਕੇ ਘਰੋਂ ਕੱਢਣ ਵਾਲੇ ਪਤੀ ਤੇ ਸੱਸ ਖ਼ਿਲਾਫ਼ ਥਾਣਾ ਸਦਰ ਪੁਲਸ ਗੁਰਦਾਸਪੁਰ ਨੇ ਧਾਰਾ 498ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਦੋਸ਼ੀ ਅਜੇ ਫ਼ਰਾਰ ਹਨ। ਇਸ ਸਬੰਧੀ ਏ.ਐੱਸ.ਆਈ ਹਰਮਿੰਦਰ ਸਿੰਘ ਨੇ ਦੱਸਿਆ ਕਿ ਨੀਤੂ ਪੁੱਤਰੀ ਰਮੇਸ਼ ਦਾਸ ਵਾਸੀ ਤੁੰਗ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਸਾਲ 2023 ਵਿਚ ਦੋਸ਼ੀ ਸੰਨੀ ਅੰਗੂਰਾਲ ਪੁੱਤਰ ਪ੍ਰਵੀਨ ਕੁਮਾਰ ਅੰਗੂਰਾਲ ਵਾਸੀ ਮਕਾਨ ਨੰਬਰ 28ਏ ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਨ ਜਲੰਧਰ ਨਾਲ ਹੋਇਆ ਸੀ। 

ਵਿਆਹ ਤੋਂ ਬਾਅਦ ਉਸ ਦਾ ਪਤੀ ਸੰਨੀ ਅੰਗੂਰਾਲ ਅਤੇ ਸੱਸ ਵੀਨਾ ਦੇਵੀ ਦਾਜ ਦੀ ਖਾਤਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਦਾਜ ਦੀ ਮੰਗ ਕਰਦੇ ਸਨ। ਦਾਜ ਦੀ ਮੰਗ ਪੂਰੀ ਨਾ ਹੋਣ ਤੇ ਦੋਸ਼ੀਆਂ ਨੇ ਮਿਤੀ 13-12-12 ਨੂੰ ਉਸ ਦੀ ਮਾਰਕੁੱਟ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਜੋ ਉਹ ਹੁਣ ਆਪਣੇ ਪੇਕੇ ਘਰ ਰਹਿ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸੀ.ਏ.ਡਬਲਯੂ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਪਤੀ ਤੇ ਸੱਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।


author

Shivani Bassan

Content Editor

Related News