ਕਾਰ ਦੀ ਮੰਗ ਨੂੰ ਲੈ ਕੇ ਔਰਤ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ ਤੇ ਸਹੁਰੇ ਖ਼ਿਲਾਫ ਕੇਸ ਦਰਜ
Friday, Oct 04, 2024 - 01:31 PM (IST)
ਗੁਰਦਾਸਪੁਰ (ਵਿਨੋਦ)-ਪੁਰਾਣਾ ਸ਼ਾਲਾ ਪੁਲਸ ਨੇ ਇਕ ਔਰਤ ਨੂੰ ਪੇਕੇ ਘਰੋਂ ਕਾਰ ਲਿਆਉਣ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ ਅਤੇ ਸਹੁਰੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਰਾਣਾ ਸ਼ਾਲਾ ਥਾਣਾ ਇੰਚਾਰਜ ਮੈਡਮ ਕ੍ਰਿਸ਼ਮਾ ਨੇ ਦੱਸਿਆ ਕਿ ਇਕ ਔਰਤ ਕਾਮਿਨੀ ਸ਼ਰਮਾ ਪੁੱਤਰੀ ਕਰਨ ਕੁਮਾਰ ਵਾਸੀ ਪਿੰਡ ਮੱਲੋਵਾਲ ਨੇ ਐੱਸ. ਪੀ. ਹੈੱਡਕੁਆਰਟਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਸਾਲ 2017 ਵਿਚ ਨਰੇਸ਼ ਕੁਮਾਰ ਪੁੱਤਰ ਥੁੜੂ ਰਾਮ ਵਾਸੀ ਪਿੰਡ ਪਕੀਵਾ ਪੁਲਸ ਸਟੇਸ਼ਨ ਮੁਕੇਰੀਆਂ ਦੇ ਨਾਲ ਲੀਓ ਪੈਲੇਸ ਪੰਡੋਰੀ ਰੋਡ ਗੁਰਦਾਸਪੁਰ ਵਿਚ ਹੋਇਆ ਸੀ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਹਤ ਨਾਲ ਜੁੜੀ ਅਪਡੇਟ
ਵਿਆਹ ਸਮੇਂ ਉਸ ਦੇ ਮਾਂ ਬਾਪ ਨੇ ਲਗਭਗ 18 ਲੱਖ ਰੁਪਏ ਖਰਚ ਕੀਤੇ, ਜਿਸ ਦੇ ਲਈ ਉਨ੍ਹਾਂ ਨੇ ਆਪਣੀ ਇਕ ਏਕੜ ਜ਼ਮੀਨ ਵੇਚੀ ਸੀ। ਉਦੋਂ ਵੀ ਸਹੁਰੇ ਪੱਖ ਦੀ ਮੰਗ ’ਤੇ ਕਾਫੀ ਦਾਜ ਦਿੱਤਾ ਗਿਆ ਸੀ ਪਰ ਹੁਣ ਫਿਰ ਉਸ ਦਾ ਪਤੀ ਨਰੇਸ਼ ਕੁਮਾਰ, ਸੱਸ ਮਮਤਾ ਅਤੇ ਸਹੁਰਾ ਥੜੂ ਰਾਮ ਪੇਕੇ ਘਰ ਤੋਂ ਵੱਡੀ ਕਾਰ ਲੈ ਕੇ ਆਉਣ ਦੀ ਮੰਗ ਕਰ ਕੇ ਪ੍ਰੇਸ਼ਾਨ ਕਰਦੇ ਹਨ। ਮੁਲਜ਼ਮਾਂ ਨੇ ਉਸ ਦੇ ਮਾਂ ਬਾਪ ਦੁਆਰਾ ਵਿਆਹ ਦੇ ਸਮੇਂ ਦਿੱਤਾ ਸਾਰਾ ਦਾਜ ਵੀ ਖੁਰਦ ਬੁਰਦ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ ਕ੍ਰਾਇਮ ਵੱਲੋਂ ਕਰਨ ਤੋਂ ਬਾਅਦ ਜਾਂਚ ਰਿਪੋਰਟ ਦੇ ਆਧਾਰ ’ਤੇ ਸ਼ਿਕਾਇਤਕਰਤਾ ਦੇ ਪਤੀ, ਸੱਸ ਤੇ ਸਹੁਰੇ ਦੇ ਖ਼ਿਲਾਫ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੂਜਾ ਦਾ ਸਾਮਾਨ ਦਰਿਆ 'ਚ ਪਰਵਾਉਣ ਗਏ ਪਿਓ-ਪੁੱਤ ਰੁੜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8