ਦੀਨਾਨਗਰ ਵਿਖੇ ਤਾਰਾਗੜ੍ਹ ਰੋਡ ''ਤੇ ਇੱਕ ਗੱਡੀ ਨੂੰ ਲੱਗੀ ਅਚਾਨਕ ਅੱਗ, ਹੋਈ ਸੜ ਕੇ ਸੁਆਹ

05/20/2024 5:44:25 PM

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਦੀਨਾਨਗਰ ਵਿਖੇ ਤਾਰਾਗੜ੍ਹ ਰੋਡ 'ਤੇ ਪੁੱਲ ਉੱਪਰ ਅਚਾਨਕ ਅੱਜ ਇੱਕ ਗੱਡੀ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਅੱਗ ਕਾਰਨ ਗੱਡੀ ਸੜ ਕੇ ਸੁਆਹ ਹੋ ਗਈ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਦੋਂ ਇੱਕ ਪਰਿਵਾਰ (ਸੀ.ਐੱਨ.ਜੀ.) ਗੱਡੀ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਉਹਨਾਂ ਦੀ ਗੱਡੀ ਵਿਚੋਂ ਅਚਾਨਕ ਹਲਕਾ ਜਿਹਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ - ਸਕੂਲ ਦਾ ਕੰਮ ਨਾ ਕਰਨ 'ਤੇ ਕਸਾਈ ਬਣਿਆ ਮਾਸਟਰ, 8 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ

ਗੱਡੀ ਰੁੱਕਣ ਤੋਂ ਬਾਅਦ ਤਰੁੰਤ ਸਾਰਾ ਪਰਿਵਾਰ ਬਾਹਰ ਆ ਗਿਆ ਤੇ ਸਾਰਾ ਸਾਮਾਨ ਵੀ ਬਾਹਰ ਕੱਢ ਲਿਆ। ਮੁੜ ਇੱਕ ਦਮ ਗੱਡੀ ਨੂੰ ਅੱਗ ਲੱਗ ਗਈ। ਸੀਐੱਨਜੀ ਗੱਡੀ ਹੋਣ ਕਾਰਨ ਅੱਗ ਜ਼ਿਆਦਾ ਮੱਚ ਗਈ, ਜਿਸ ਨਾਲ ਗੱਡੀ ਸੜ ਕੇ ਬਿਲਕੁਲ ਸੁਆਹ ਹੋ ਗਈ। ਦੂਜੇ ਪਾਸੇ ਇਕ ਹਾਦਸੇ ਵਿਚ ਪਰਿਵਾਰ ਵਾਲ-ਵਾਲ ਬਚ ਗਿਆ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ।   

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News