ਤੇਜ਼ ਰਫਤਾਰ ਕਾਰ ਦੀ ਲਪੇਟ ''ਚ ਆਉਣ ਨਾਲ ਪੁੱਤ ਦੀ ਮੌਤ, ਮਾਂ ਜ਼ਖਮੀ

12/02/2019 9:11:41 PM

ਅੰਮ੍ਰਿਤਸਰ, (ਅਰੁਣ)— ਮਹਿਤਾ ਥਾਣੇ ਅਧੀਨ ਪੈਂਦੇ ਕਸਬਾ ਨਾਥ ਦੀ ਖੂਹੀ ਨੇੜੇ ਪਰਿਵਾਰ ਸਮੇਤ ਟਰੈਕਟਰ-ਟਰਾਲੀ 'ਤੇ ਜਾ ਰਹੇ ਇਕ ਨੌਜਵਾਨ ਦੇ ਟਰੈਕਟਰ ਨੂੰ ਤੇਜ਼ ਰਫਤਾਰ ਫਾਰਚੂਨਰ ਕਾਰ ਚਾਲਕ ਵਲੋਂ ਟੱਕਰ ਮਾਰ ਦਿੱਤੀ। ਜਿਸ ਦੌਰਾਨ ਟਰੈਕਟਰ 'ਤੇ ਬੈਠੀ ਔਰਤ ਤੇ ਉਸ ਦਾ ਲੜਕਾ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਲਾਜ ਦੌਰਾਨ 8 ਸਾਲਾ ਬੱਚੇ ਦੀ ਮੌਤ ਹੋ ਗਈ।
ਭੀਲੋਵਾਲ ਵਾਸੀ ਬਲਬੀਰ ਸਿੰਘ ਵੱਲੋਂ ਥਾਣਾ ਮਹਿਤਾ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ 30 ਨਵੰਬਰ ਨੂੰ ਸਮੇਤ ਪਰਿਵਾਰ ਟਰੈਕਟਰ-ਟਰਾਲੀ 'ਤੇ ਜਾ ਰਿਹਾ ਸੀ। ਨਾਥ ਦੀ ਖੂਹੀ ਨੇੜੇ ਇਕ ਤੇਜ਼ ਰਫਤਾਰ ਸਕਾਰਪੀਓ ਕਾਰ ਚਾਲਕ ਕੁਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਤਰਸਿੱਕਾ ਵੱਲੋਂ ਉਸ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਪਤਨੀ ਅਤੇ 8 ਸਾਲਾ ਲੜਕਾ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਏ। ਇਲਾਜ ਦੌਰਾਨ ਉਸ ਦੇ ਲੜਕੇ ਦੀ ਮੌਤ ਹੋ ਗਈ। ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News