ਨਾਕਾਬੰਦੀ ਦੌਰਾਨ ਦੋ ਕਾਰਾਂ ''ਚੋਂ ਬਰਾਮਦ ਕੀਤੀਆਂ ਨਾਜਾਇਜ਼ ਸ਼ਰਾਬ ਦੀਆਂ 62 ਪੇਟੀਆਂ, 4 ਗ੍ਰਿਫ਼ਤਾਰ

Sunday, Mar 03, 2024 - 03:51 PM (IST)

ਨਾਕਾਬੰਦੀ ਦੌਰਾਨ ਦੋ ਕਾਰਾਂ ''ਚੋਂ ਬਰਾਮਦ ਕੀਤੀਆਂ ਨਾਜਾਇਜ਼ ਸ਼ਰਾਬ ਦੀਆਂ 62 ਪੇਟੀਆਂ, 4 ਗ੍ਰਿਫ਼ਤਾਰ

ਗੁਰਦਾਸਪੁਰ (ਹਰਮਨ)- ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨਾਕਾਬੰਦੀ ਦੌਰਾਨ 2 ਕਾਰਾਂ ਦੀ ਤਲਾਸ਼ੀ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 62 ਪੇਟੀਆਂ ਬਰਾਮਦ ਕਰਕੇ 4 ਕਾਰ ਸਵਾਰਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਏ. ਐੱਸ. ਆਈ ਸੋਹਨ ਲਾਲ ਸਮੇਤ ਪੁਲਸ ਪਾਰਟੀ ਨਾਕਾ ਬੱਬਰੀ ਬਾਈਪਾਸ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ । ਇਸੇ ਦੌਰਾਨ ਬਟਾਲਾ ਸਾਇਡ ਤੋਂ ਕਾਰ ਨੰਬਰ ਪੀਬੀ35-ਜੀ-5680 ਅਤੇ ਉਸਦੇ ਪਿੱਛੇ ਕਾਰ ਨੰਬਰ ਪੀਬੀ06-ਵਾਈ-9589 ਆਈਆਂ ਜਿੰਨਾ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਨੰਬਰ ਪੀਬੀ35-ਜੀ-5680 ਨੂੰ ਦੀਪਕ ਸਿੰਘ ਉਰਫ ਦੀਪੂ ਚਲਾ ਰਿਹਾ ਸੀ ਅਤੇ ਨਾਲ ਦੀ ਸੀਟ ’ਤੇ ਰੱਜਤ ਗੰਗੂ ਬੈਠਾ ਸੀ ਜਿਨਾਂ ਨੂੰ ਕਾਰ ਵਿਚੋਂ ਉਤਾਰ ਕੇ ਕਾਰ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਕਾਰ 'ਚੋਂ ਨਾਜਾਇਜ਼ ਸ਼ਰਾਬ ਦੀਆਂ 54 ਪੇਟੀਆ ਬਰਾਮਦ ਹੋਈਆਂ। 

ਇਹ ਵੀ ਪੜ੍ਹੋ : ਦਖ਼ਦਾਈ ਖ਼ਬਰ: ਤੇਜ਼ ਰਫ਼ਤਾਰ ਗੱਡੀ ਨੇ ਲਪੇਟ 'ਚ ਲਿਆ ਨੌਜਵਾਨ, ਹਨ੍ਹੇਰਾ ਹੋਣ ਕਾਰਨ ਉਪਰੋਂ ਲੰਘਦੇ ਰਹੇ ਕਈ ਵਾਹਨ

ਉਪਰੰਤ ਕਾਰ ਨੰਬਰ ਪੀਬੀ06-ਵਾਈ-9589 ਜਿਸ ਨੂੰ ਸਰਬਜੀਤ ਸਿੰਘ ਉਰਫ ਸਾਬਾ ਚਲਾ ਰਿਹਾ ਸੀ ਅਤੇ ਨਾਲ ਵਾਲੀ ਸੀਟ ਤੇ ਸੁਖਵਿੰਦਰ ਸਿੰਘ ਉਰਫ ਬਬਲੂ ਬੈਠਾ ਸੀ, ਇਸ ਕਾਰ ਦੀ ਤਲਾਸ਼ੀ ਕਰਨ ’ਤੇ ਕਾਰ ਵਿਚੋਂ ਨਾਜਾਇਜ਼ ਸ਼ਰਾਬ ਦੀਆਂ 8 ਪੇਟੀਆਂ ਬਰਾਮਦ ਹੋਈਆਂ। ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੀਪਕ ਸਿੰਘ ਉਰਫ ਦੀਪੂ, ਰਜਤ ਗੰਗੂ, ਸਰਬਜੀਤ ਸਿੰਘ ਉਰਫ ਸਾਬਾ ਅਤੇ ਸੁਖਵਿੰਦਰ ਸਿੰਘ ਉਰਫ ਬਬਲੂ ਖਿਲਾਫ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਗੋਪੀ ਚੋਹਲਾ ਕਤਲ ਕਾਂਡ ’ਚ ਵੱਡੀ ਖ਼ਬਰ, ਜੇਲ੍ਹ ਵਿਚ ਬੰਦ ਜਗਦੀਪ ਸਿੰਘ ਜੱਗੂ ਸਮੇਤ 5 ਖ਼ਿਲਾਫ਼ ਪਰਚਾ ਦਰਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News