ਪਿੰਡ ਠੇਠਰਕੇ ਦੇ ਖੇਤਾਂ ’ਚੋਂ 500 ਗ੍ਰਾਮ ਹੈਰੋਇਨ ਬਰਾਮਦ
Monday, Dec 09, 2024 - 06:20 PM (IST)
ਡੇਰਾ ਬਾਬਾ ਨਾਨਕ (ਮਾਂਗਟ)- ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਠੇਠਰਕੇ ਦੇ ਖੇਤਾਂ ’ਚੋਂ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧੀ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਵਾਸੀ ਘਣੀਆ ਕੇ ਬੇਟ ਵੱਲੋਂ ਪਿੰਡ ਠੇਠਰਕੇ ’ਚ ਖਰੀਦੀ ਜ਼ਮੀਨ ’ਚ ਬੀਜਾਈ ਕੀਤੀ ਕਣਕ ਨੂੰ ਖਾਦ ਪਾਈ ਜਾ ਸੀ । ਇਸ ਦੌਰਾਨ ਉਸਨੇ ਇਕ ਪੀਲੇ ਰੰਗ ਦਾ ਪੈਕਟ ਵੇਖਿਆ, ਜਿਸ ਉੱਪਰ ਟੇਪਾਂ ਲਪੇਟੀਆਂ ਹੋਈਆਂ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਇਸ ਸਬੰਧੀ ਸਤਨਾਮ ਸਿੰਘ ਨੇ ਪੁਲਸ ਅਤੇ ਬੀ. ਐੱਸ. ਐੱਫ. ਨੂੰ ਸੂਚਨਾ ਦਿੱਤੀ, ਜਿਥੇ ਤੁਰੰਤ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਏ. ਐੱਸ. ਆਈ. ਰਘਬੀਰ ਸਿੰਘ ਪੁਲਸ ਅਤੇ ਬੀ. ਐੱਸ. ਐੱਫ. ਦੀ ਬੀ. ਓ. ਪੀ. ਆਬਾਦ ਦੇ ਜਵਾਨਾਂ ਨੇ ਵੀ ਖੇਤਾਂ ’ਚ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ ਗਿਆ, ਜਿਸ ’ਤੇ ਹੁਕ ਵੀ ਲੱਗੀ ਹੋਈ ਸੀ। ਇਸ ਪੈਕਟ ਨੂੰ ਖੋਲ੍ਹਣ ਉਪਰੰਤ ਪਤਾ ਲੱਗਾ ਕਿ ਇਸ ’ਚ ਹੈਰੋਇਨ ਹੈ, ਜਿਸ ਦਾ ਵਜਨ 545 ਗ੍ਰਾਮ ਤੋਲਿਆ ਗਿਆ। ਇਸ ਸਬੰਧੀ ਜਾਂਚ ਅਫਸਰ ਏ. ਐੱਸ. ਆਈ. ਰਘਬੀਰ ਸਿੰਘ ਵੱਲੋਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8