ASI ਦੀ ਕੁੱਟਮਾਰ ਕਰਨ ਵਾਲੇ 2 ਵੈਂਡਰ ਗ੍ਰਿਫ਼ਤਾਰ
Monday, May 26, 2025 - 12:27 PM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-22 ਸਥਿਤ ਕਿਰਨ ਸਿਨੇਮਾ ਦੀ ਪਾਰਕਿੰਗ ’ਚ ਏ. ਐੱਸ. ਆਈ. ਦੀ ਕੁੱਟਮਾਰ ਕਰਨ ਵਾਲੇ ਵੈਂਡਰ ਰਿੰਕੂ ਅਤੇ ਰਾਜਕੁਮਾਰ ਦੇ ਖ਼ਿਲਾਫ਼ ਸੈਕਟਰ-17 ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮਾਮਲਾ ਏ. ਐੱਸ. ਆਈ. ਲਖਬੀਰ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ। ਪੁਲਸ ਨੇ ਦੋਵਾਂ ਵੈਂਡਰਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਏ. ਐੱਸ. ਆਈ. ਲਖਬੀਰ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਕਿ ਉਸਦੀ ਡਿਊਟੀ ਸੈਕਟਰ-22 ਸ਼ਾਸਤਰੀ ਨਗਰ ਬੀਟ ਬਾਕਸ ’ਤੇ ਸੀ। ਵੈਡਿੰਗ ਜ਼ੋਨ ਵਿਚ ਸਟੇਅ ਲੈਣ ਵਾਲੇ ਵੈਂਡਰ ਰਿੰਕੂ ਨਿਰਧਾਰਤ ਜਗ੍ਹਾ ਦੀ ਬਜਾਏ ਕਿਰਨ ਸਿਨੇਮਾ ਦੀ ਪਾਰਕਿੰਗ ਵਿਚ ਗੈਰ-ਕਾਨੂੰਨੀ ਤੌਰ ’ਤੇ ਆਪਣੀ ਦੁਕਾਨ ਲਗਾ ਕੇ ਬੈਠਾ ਸੀ। ਜਦੋਂ ਬੀਟ ਇੰਚਾਰਜ ਨੂੰ ਜਾਣਕਾਰੀ ਮਿਲੀ ਤਾਂ ਉਸਨੇ ਰਿੰਕੂ ਨੂੰ ਰੇਹੜੀ ਹਟਾਉਣ ਲਈ ਕਿਹਾ। ਇਸ ਮਾਮਲੇ ਸਬੰਧੀ ਵੈਂਡਰ ਰਿੰਕੂ ਅਤੇ ਰਾਜਕੁਮਾਰ ਨੇ ਏ. ਐੱਸ. ਆਈ. ਨਾਲ ਹੱਥੋਪਾਈ ਕੀਤੀ ਸੀ। ਸੈਕਟਰ-17 ਥਾਣੇ ਦੀ ਪੁਲਸ ਨੇ ਦੋਵਾਂ ਵੈਂਡਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।