ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਨਾਲ ਕੀਤੀ ਕੁੱਟਮਾਰ, 6 ਖ਼ਿਲਾਫ਼ ਪਰਚਾ ਦਰਜ

Wednesday, Jun 04, 2025 - 05:24 PM (IST)

ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਨਾਲ ਕੀਤੀ ਕੁੱਟਮਾਰ, 6 ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਆਪਣੇ ਪਰਿਵਾਰ ਦੀ ਕੁੜੀ ਨਾਲ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਨੂੰ ਘੇਰ ਕੇ ਉਸ ਦੇ ਨਾਲ ਕੁੱਟਮਾਰ ਕਰਨ ਵਾਲੇ 6 ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਪਰਚਾ ਦਰਜ ਕੀਤਾ ਹੈ। ਘਟਨਾ ਗੋਬਰ ਮੰਡੀ ਦੇ ਕੋਲ ਵਾਪਰੀ। ਪੀੜਤ ਅਰੁਣਦੀਪ ਸ਼ਰਮਾ ਪਿੰਡ ਬੱਗੇ ਕੇ ਪਿੱਪਲ ਨੇ ਬਿਆਨ ਦੇ ਦੱਸਿਆ ਕਿ 27 ਮਈ ਨੂੰ ਉਹ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਫਿਰੋਜ਼ਪੁਰ ਸ਼ਹਿਰ ਆਇਆ ਹੋਇਆ ਸੀ। ਸ਼ਾਮ ਵੇਲੇ ਜਦ ਉਹ ਵਾਪਸ ਜਾਣ ਲੱਗਾ ਤਾਂ ਗੋਬਰ ਮੰਡੀ ਦੇ ਕੋਲ ਪੂਰਨ ਸਿੰਘ, ਬਾਵਾ ਸਿੰਘ, ਗੋਰਾ ਤਿੰਨੇ ਵਾਸੀ ਪਿੰਡ ਸਿੱਧੂ ਅਤੇ ਇਨ੍ਹਾਂ ਦੇ ਤਿੰਨ ਅਣਪਛਾਤੇ ਸਾਥੀਆਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ।

ਥਾਣਾ ਸਿਟੀ ਦੇ ਏ. ਐੱਸ. ਆਈ. ਆਯੂਬ ਮਸੀਹ ਦੇ ਅਨੁਸਾਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਰੁਣਦੀਪ ਸ਼ਰਮਾ ਨੇ ਦੋਸ਼ੀਆਂ ਦੇ ਮਾਮੇ ਦੀ ਕੁੜੀ  ਨਾਲ ਲਵ ਮੈਰਿਜ ਕੀਤੀ ਸੀ, ਜਿਸ ਨੂੰ ਉਨ੍ਹਾਂ ਦਾ ਪਰਿਵਾਰ ਸਵੀਕਾਰ ਨਹੀਂ ਕਰ ਰਿਹਾ ਅਤੇ ਅਰੁਣਦੀਪ ਨੂੰ ਪਿੰਡ ਛੱਡ ਕੇ ਜਾਣ ਲਈ ਡਰਾਉਂਦਾ-ਧਮਕਾਉਂਦਾ ਹੈ। ਉਸ ਦੇ ਪਿੰਡ ਨਾ ਛੱਡਣ ਕਾਰਨ ਦੋਸ਼ੀਆਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਏ. ਐੱਸ. ਆਈ. ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਉਕਤ ਸਾਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


author

Babita

Content Editor

Related News