ਇਕ ਲੱਖ ਤੋਂ ਵੱਧ ਡਰੱਗ ਮਨੀ, ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰਾਂ ਸਣੇ 3 ਵਿਅਕਤੀ ਗ੍ਰਿਫ਼ਤਾਰ
Friday, Apr 28, 2023 - 11:17 AM (IST)
ਪਠਾਨਕੋਟ (ਸ਼ਾਰਦਾ, ਜ. ਬ.) : ਪਠਾਨਕੋਟ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਪਛਾਣ ਰਮਨ ਪੁੱਤਰ ਬਿਸ਼ਨ ਦਾਸ ਵਾਸੀ ਮੁਕੇਰੀਆ (ਹੁਸ਼ਿਆਰਪੁਰ), ਵਿਕਾਸ ਉਰਫ਼ ਹਨੀ ਪੁੱਤਰ ਰਮੇਸ਼ ਕੁਮਾਰ ਵਾਸੀ ਪਠਾਨਕੋਟ, ਸਾਹਿਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁਹੱਲਾ ਰਾਮਪੁਰਾ ਪਠਾਨਕੋਟ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੁਰਾਣੀ ਕਰੰਸੀ ਬਦਲੇ ਲੱਖਾਂ ਰੁਪਏ ਮਿਲਣ ਦੇ ਝਾਂਸੇ ’ਚ ਬਜ਼ੁਰਗ ਨਾਲ ਠੱਗੀ, ਪ੍ਰਸ਼ਾਸਨ ਤੋਂ ਕੀਤੀ ਕਾਰਵਾਈ ਦੀ ਮੰਗ
ਇਸ ਸਬੰਧੀ ਸੀਨੀਅਰ ਕਪਤਾਨ ਪੁਲਸ ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਡੀ. ਐੱਸ. ਪੀ. ਸਿਟੀ ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਡਵੀਜ਼ਨ ਨੰ-2 ਦੇ ਐੱਸ. ਐੱਚ. ਓ. ਦੀ ਟੀਮ ਵੱਲੋਂ ਮੁਲਜ਼ਮਾਂ ਦੇ ਕਬਜ਼ੇ ’ਚ 260 ਗ੍ਰਾਮ ਵਜ਼ਨ ਦੀ ਵੱਡੀ ਮਾਤਰਾ ’ਚ ਨਸ਼ੀਲੇ ਪਾਊਡਰ ਦੇ ਨਾਲ-ਨਾਲ 1 ਲੱਖ 2 ਹਜ਼ਾਰ ਦੀ ਨਕਦੀ ਵੀ ਬਰਾਮਦ ਕੀਤੀ ਗਈ। ਜ਼ਿਕਰਯੋਗ ਹੈ ਕਿ ਮੁੱਖ ਮੁਲਜ਼ਮ ਰਮਨ ਦੇ ਕਬਜ਼ੇ ’ਚੋਂ 6 ਜ਼ਿੰਦਾ ਕਾਰਤੂਸ ਵੀ ਮਿਲੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਸਪਤਾਲ ’ਚ 3 ਮਹਿਲਾ ਡਾਕਟਰਾਂ ਨਾਲ ਛੇੜਛਾੜ, ਹਸਪਤਾਲ ਪ੍ਰਸ਼ਾਸਨ 'ਤੇ ਉੱਠਣ ਲੱਗੇ ਸਵਾਲ
ਇਸ ਦੌਰਾਨ ਸ਼ੁਰੂਆਤੀ ਜਾਂਚ ਖੁਲਾਸਾ ਹੋਇਆ ਕਿ ਰਮਨ ਕਤਲ, ਅਗਵਾ ਅਤੇ ਹਥਿਆਰ ਰੱਖਣ ਵਰਗੇ 4 ਘਿਨਾਉਣੇ ਅਪਰਾਧਾਂ ’ਚ ਸ਼ਾਮਲ ਹੈ, ਜੋ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ’ਚ ਮੁਕੇਰੀਆ ਥਾਣੇ ਤੋਂ ਭਗੌੜਾ ਸੀ ਅਤੇ ਉਸਨੇ ਸਾਹਿਲ ਸਿੰਘ ਕੋਲ ਸ਼ਰਨ ਲਈ ਸੀ, ਜਿਸ ਨੇ ਉਸਨੂੰ ਕਿਰਾਏ ’ਤੇ ਰਿਹਾਇਸ਼ ਮੁਹੱਈਆ ਕਰਵਾਈ ਸੀ। ਇਸ ਤੋਂ ਇਲਾਵਾ ਪੁਲਸ ਨੇ ਖੁਲਾਸਾ ਕੀਤਾ ਕਿ ਰਮਨ ਨੇ ਮੰਡੀ, ਹਿਮਾਚਲ ਪ੍ਰਦੇਸ਼ ਤੋਂ ਨਮਪ੍ਰੀਤ ਨਾਮਕ ਇਕ ਨਾਬਾਲਿਗ ਕੁੜੀ ਨੂੰ ਅਗਵਾ ਕੀਤਾ ਸੀ ਅਤੇ ਉਸਨੂੰ ਆਪਣੀ ਹਿਰਾਸਤ ’ਚ ਰੱਖਿਆ ਸੀ। ਪੁਲਸ ਨੇ ਮੁਕੱਦਮਾ ਥਾਣਾ ਡਵੀਜ਼ਨ ਨੰ-02 ਪਠਾਨਕੋਟ ਵਿਖੇ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- 13 ਸਾਲਾ ਗੁਰਸ਼ਾਨ ਸਿੰਘ ਦੀਆਂ ਕੈਨੇਡਾ 'ਚ ਧੁੰਮਾਂ, ਰੌਸ਼ਨ ਕੀਤਾ ਪੰਜਾਬ ਦਾ ਨਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।