2 ਮੋਟਰਸਾਈਕਲਾਂ ਦੀ ਟੱਕਰ ’ਚ 3 ਜ਼ਖ਼ਮੀ
Friday, Jul 12, 2024 - 07:10 PM (IST)

ਬਟਾਲਾ (ਸਾਹਿਲ)-ਪਿੰਡ ਬਾਸਰਪੁਰਾ ਨੇੜੇ ਹੋਈ 2 ਮੋਟਰਸਾਈਕਲਾਂ ਦੀ ਆਪਸੀ ਟੱਕਰ ’ਚ 3 ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਅਭੀ ਪੁੱਤਰ ਸਰਬਜੀਤ ਵਾਸੀ ਨਵੀਂ ਆਬਾਦੀ ਉਮਰਪੁਰਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਆਪਣੇ 2 ਦੋਸਤਾਂ ਨਾਲ ਸਵਾਰ ਹੋ ਕੇ ਬਟਾਲਾ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਬਾਸਰਪੁਰਾ ਨੇੜੇ ਪਹੁੰਚੇ ਤਾਂ ਅਚਾਨਕ ਅੱਗੋਂ ਆ ਰਹੇ ਇਕ ਮੋਟਰਸਾਈਕਲ ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਅਸੀਂ ਸਾਰੇ ਜ਼ਖ਼ਮੀ ਹੋ ਗਏ ਅਤੇ ਉਪਰੰਤ ਸਾਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ।