ਜਾਅਲੀ ਸੱਟਾਂ ਲਗਾ ਕੇ ਮੈਡੀਕਲ ਦੇਣ ਵਾਲੇ ਗਿਰੋਹ ਦੇ 3 ਕਰਮਚਾਰੀ ਗ੍ਰਿਫ਼ਤਾਰ
Tuesday, Jan 07, 2025 - 04:45 PM (IST)
ਤਰਨਤਾਰਨ (ਰਮਨ)- ਤਰਨਤਾਰਨ ਜ਼ਿਲ੍ਹੇ 'ਚ ਜਾਅਲੀ ਮੈਡੀਕਲ ਰਿਪੋਰਟ ਬਣਾ ਕੇ ਦੇਣ ਵਾਲੇ ਇੱਕ ਗਿਰੋਹ ਦੇ 3 ਮੈਂਬਰਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮੋਟੀਆਂ ਰਕਮਾਂ ਵਸੂਲ ਕਰਕੇ ਜਾਅਲੀ ਐੱਮ. ਐੱਲ. ਆਰ. ਕੱਟ ਦਿੰਦੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਨ ਹਰਪਾਲ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਭੂਰਾ ਕਰੀਮਪੁਰਾ ਜੋ ਸਿਵਲ ਹਸਪਤਾਲ ਖੇਮਕਰਨ ਵਿਖੇ ਬਤੌਰ ਸੁਪਰਵਾਈਜ਼ਰ ਤੈਨਾਤ ਹੈ, ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਮਦਰ ਜੋ ਸਿਵਲ ਹਸਪਤਾਲ ਖੇਮਕਰਨ ਵਿਖੇ ਦਰਜਾ 4 ਵਜੋਂ ਤੈਨਾਤ ਹੈ ਅਤੇਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮਸਤਗੜ੍ਹ ਜੋ ਗੁਰੂ ਅਮਰਦਾਸ ਹਸਪਤਾਲ ਪਿੰਡ ਅਲਗੋਂ ਵਿਖੇ ਪ੍ਰਾਈਵੇਟ ਕਰਮਚਾਰੀ ਵਜੋਂ ਤੈਨਾਤ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਇਨ੍ਹਾਂ ਤਿੰਨਾਂ ਕਰਮਚਾਰੀਆਂ ਵੱਲੋਂ ਗੁਰਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਸਭਰਾਂ ਪਾਸੋਂ 45,000 ਦੀ ਰਕਮ ਵਸੂਲ ਕਰਦੇ ਹੋਏ ਜਾਅਲੀ ਸੱਟ ਲਗਾਉਣ ਬਦਲੇ ਮੈਡੀਕਲ ਤਿਆਰ ਕਰਕੇ ਦਿੱਤਾ ਗਿਆ ਸੀ। ਇਸ ਦੀ ਜਾਂਚ ਪੁਲਸ ਵੱਲੋਂ ਕਰਨ ਤੋਂ ਬਾਅਦ ਇਸ ਮਾਮਲੇ ਦਾ ਪਰਦਾਫਾਸ਼ ਹੋ ਗਿਆ ਹੈ।
ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਵਿਦਿਆਰਥਣ ਨਾਲ ਟੱਪੀਆਂ ਹੱਦਾਂ, ਹੋਟਲ ਆਉਣ ਤੋਂ ਇਨਕਾਰ ਕੀਤਾ ਤਾਂ ਵੀਡੀਓ...
ਐੱਸਐੱਸਪੀ ਅਭਿਮਨਿਊ ਰਾਣਾ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਵਿੱਚ ਆਉਣ ਵਾਲੇ ਸਮੇਂ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਤੈਨਾਤ ਕੁਝ ਹੋਰ ਕਰਮਚਾਰੀ ਜਾਂ ਫਿਰ ਮੈਡੀਕਲ ਅਫਸਰ ਵੀ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8