ਅਜਨਾਲਾ ’ਚ ਦੋ ਸਾਬਕਾ ਕੌਂਸਲਰਾਂ ਸਣੇ 3 ਦਰਜਨ ਪਰਿਵਾਰ ‘ਆਪ’ ’ਚ ਸ਼ਾਮਲ, ਮੰਤਰੀ ਧਾਲੀਵਾਲ ਨੇ ਕੀਤਾ ਸਨਮਾਨਿਤ
Sunday, Feb 12, 2023 - 06:21 PM (IST)
ਅਜਨਾਲਾ (ਨਿਰਵੈਲ)- ਵਿਧਾਨ ਸਭਾ ਹਲਕਾ ਅਜਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ, ਜਦੋਂ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਦੀ ਪ੍ਰੇਰਨਾ ਸਦਕਾ ਵਾਰਡ ਨੰਬਰ-1 ਤੋਂ ਸਾਬਕਾ ਕੌਂਸਲਰ ਦਾਰਾ ਸਿੰਘ, ਸਾਬਕਾ ਕੌਂਸਲਰ ਕਸ਼ਮੀਰ ਕੌਰ ਤੇ ਵਾਰਡ ਨੰ. 9 ਤੋਂ ਅਕਾਲੀ ਆਗੂ ਮੰਨਾ ਮਸ਼ੀਹ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਕੇਵਲ ਮਸੀਹ, ਜਸਬੀਰ ਕੌਰ, ਫੌਜੀ ਪ੍ਰੇਮ ਸਿੰਘ, ਸ਼ਰਨਜੀਤ ਕੌਰ, ਲਵਜੀਤ ਕੌਰ, ਸ਼ਰਨਜੀਤ ਕੌਰ, ਬਲਬੀਰ ਕੌਰ, ਬੀਬੀ ਵੀਰੋ, ਜਤਿੰਦਰ ਸਿੰਘ, ਹੀਰਾ ਸਿੰਘ, ਦੀਸ਼ਾ ਸਿੰਘ, ਜੱਸਾ ਸਿੰਘ, ਗੋਪੀ ਸਿੰਘ, ਰੋਸ਼ੀ ਆਦਿ ਨੇ ਪਰਿਵਾਰਾਂ ਸਮੇਤ ਭਰਵੇਂ ਇਕੱਠ ’ਚ ਅਕਾਲੀ ਦਲ ਅਲਵਿਦਾ ਆਖਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ’ਚ ‘ਆਪ’ ਦਾ ਝਾੜੂ ਫੜਿਆ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਤਾਂ ਜੋ ‘ਆਪ’ ਦੇ ਕਾਫ਼ਿਲੇ ਨੂੰ ਹੋਰ ਵੱਡੇ ਕਰਕੇ ਚੱਲਿਆ ਜਾਵੇ। ਉਨ੍ਹਾਂ ਅੱਗੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਕਰਕੇ ਹੀ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਸਾਰੇ ਲੋਕ ਹੀ ਪੰਜਾਬ ਦੀ ਤਰੱਕੀ ਲਈ ਵਡਮੁੱਲਾ ਯੋਗਦਾਨ ਪਾਉਣਾ ਚਾਹੁੰਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।