ਭਰਾਵਾਂ ਨੇ ਭੈਣ ਅਤੇ ਭਾਣਜੀ ਦਾ ਕੀਤਾ ਕਤਲ, ਪੁਲਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Tuesday, Nov 22, 2022 - 10:40 AM (IST)

ਭਰਾਵਾਂ ਨੇ ਭੈਣ ਅਤੇ ਭਾਣਜੀ ਦਾ ਕੀਤਾ ਕਤਲ, ਪੁਲਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਜ਼ਿਲ੍ਹਾ ਬਟਰਗ੍ਰਾਂਮ ਅਧੀਨ ਚਾਂਜਲ ਪੁਲਸ ਸਟੇਸ਼ਨ ਅਧੀਨ ਪਿੰਡ ਪਿਸ਼ੋਰਾ ’ਚ ਇਕ ਘਰ ’ਚੋਂ ਬਦਬੂ ਆਉਣ ’ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਰ ’ਚੋਂ ਇਕ ਲੜਕੀ ਦੀ ਲਾਸ਼ ਬਰਾਮਦ ਕੀਤੀ, ਜਿਸ ਦੀ ਪਹਿਚਾਣ ਸਾਂਗਲਾ ਜ਼ਿਲ੍ਹੇ ’ਚ ਚਕੇਸਰ ਵਾਸੀ ਹਰਲੀਨ ਬੀਬੀ ਵਜੋਂ ਹੋਈ। ਔਰਤ ਦਾ ਕਤਲ ਕਰਕੇ ਗਲਾ ਕੱਟ ਕੇ ਕੀਤੀ ਗਈ ਸੀ। ਉਕਤ ਔਰਤ 7 ਦਿਨ ਪਹਿਲਾਂ ਹੀ ਆਪਣੀ ਭੈਣ ਦੇ ਘਰ ਆਪਣੀ 6 ਮਹੀਨੇ ਦੀ ਧੀ ਨਾਲ ਆਈ ਸੀ।

ਇਹ ਵੀ ਪੜ੍ਹੋ- ਘਰ ਦੀ ਰਾਖੀ ਬੈਠੇ ਕੁੱਤੇ ਨੂੰ ਖੁਆਈ ਨਸ਼ੀਲੀ ਚੀਜ਼, 17 ਤੋਲੇ ਸੋਨਾ ਲੈ ਕੇ ਚੋਰ ਹੋਏ ਰਫੂ-ਚੱਕਰ

ਇਸ ਸਬੰਧੀ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਮ੍ਰਿਤਕਾ ਦੀ ਭਾਬੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਮ੍ਰਿਤਕ ਹਰਲੀਨ ਬੀਬੀ ਨੇ ਲਗਭਗ 2 ਸਾਲ ਪਹਿਲਾਂ ਆਪਣੀ ਮਰਜ਼ੀ ਦੇ ਲੜਕੇ ਨਾਲ ਨਿਕਾਹ ਕੀਤਾ ਸੀ ਅਤੇ ਉਸ ਦੇ ਤਿੰਨੇ ਭਰਾ ਇਸ ਨਿਕਾਹ ਦੇ ਖਿਲਾਫ਼ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਹਰਲੀਨ ਬੀਬੀ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਹੁਣ ਜਦ ਉਹ ਆਪਣੀ ਭੈਣ ਨੂੰ ਮਿਲਣ ਲਈ ਆਈ ਤਾਂ ਉਸ ਨੇ ਆਪਣੇ ਪਤੀ ਦੇ ਕਹਿਣ ’ਤੇ ਹਰਲੀਨ ਨੂੰ ਆਪਣੇ ਘਰ ਲੈ ਆਈ। ਤਿੰਨਾਂ ਭਰਾਵਾਂ ਨੇ ਹਰਲੀਨ ਦੀ ਹੱਤਿਆ ਕਰ ਕੇ ਇਕ ਖਾਲੀ ਘਰ ’ਚ ਲਾਸ਼ ਸੁੱਟ ਦਿੱਤੀ। ਜਦਕਿ ਉਸ ਦੀ 6 ਮਹੀਨੇ ਦੀ ਲੜਕੀ ਨੂੰ ਨਹਿਰ ਦੇ ਪਾਣੀ ’ਚ ਸੁੱਟ ਦਿੱਤਾ। ਪੁਲਸ ਨੇ ਮ੍ਰਿਤਕਾ ਦੇ ਤਿੰਨਾਂ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਹਿਰ ’ਚੋਂ ਬੱਚੀ ਦੀ ਲਾਸ਼ ਤਾਲਾਸ਼ ਕੀਤੀ ਜਾ ਰਹੀ ਹੈ।


author

Shivani Bassan

Content Editor

Related News