ਚੋਰੀ ਦੇ ਮੋਬਾਇਲਾਂ, ਮੋਟਰਸਾਈਕਲਾਂ ਤੇ ਦਾਤਰਾਂ ਸਣੇ 3 ਗ੍ਰਿਫਤਾਰ

09/22/2019 10:11:00 PM

ਬਾਬਾ ਬਕਾਲਾ ਸਾਹਿਬ (ਅਠੌਲ਼ਾ)-ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਪੁਲਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜਦੋਂ ਚੋਰੀ ਦੇ ਮੋਬਾਇਲਾਂ, ਮੋਟਰਸਾਈਕਲਾਂ ਤੇ ਦਾਤਰਾਂ ਸਣੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ।

ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਹਰਕਿਸ਼ਨ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਮੁੱਖ ਥਾਣਾ ਅਫਸਰ ਖਿਲਚੀਆਂ ਦੀ ਨਿਗਰਾਨੀ ਹੇਠ ਮੁੱਦਈ ਹਰਭਜਨ ਸਿੰਘ ਪੰਚ ਪੁੱਤਰ ਦਾਰਾ ਸਿੰਘ ਸਰਾਂ ਤਲਵੰਡੀ ਦੇ ਬਿਆਨ 'ਤੇ ਥਾਣਾ ਖਿਲਚੀਆਂ ਵਿਖੇ ਦੋਸ਼ੀਆਂ ਸੁਖਚੈਨ ਸਿੰਘ ਪੁੱਤਰ ਸੁਰਜੀਤ ਸਿੰਘ, ਮਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਤੇ ਲਵਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਰਾਮਪੁਰ ਭੂਤਵਿੰਡ ਨੂੰ 24 ਘੰਟਿਆਂ 'ਚ ਗ੍ਰਿਫਤਾਰ ਕਰ ਕੇ ਇਨ੍ਹਾਂ ਕੋਲੋਂ 1 ਮੋਬਾਇਲ, ਮੋਟਰਸਾਈਕਲ ਤੇ 1000 ਰੁਪਏ ਦੀ ਨਕਦੀ ਬਰਾਮਦ ਕਰ ਕੇ ਅਦਾਲਤ 'ਚ ਪੇਸ਼ ਕਰ ਕੇ 5 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ। ਪੁੱਛਗਿੱਛ ਦੌਰਾਨ ਦੋਸ਼ੀਆਂ ਕੋਲੋਂ 4 ਮੋਬਾਇਲ ਤੇ 3 ਦਾਤਰ ਹੋਰ ਬਰਾਮਦ ਕੀਤੇ ਗਏ। ਉਨ੍ਹਾਂ ਥਾਣਾ ਬਿਆਸ, ਤਰਸਿੱਕਾ ਤੇ ਖਿਲਚੀਆਂ ਏਰੀਏ 'ਚ ਲੁੱਟ ਤੇ ਚੋਰੀ ਦੀਆਂ ਵੱਖ-ਵੱਖ ਵਾਰਦਾਤਾਂ ਕੀਤੀਆਂ ਹਨ, ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Karan Kumar

Content Editor

Related News