ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਸੰਗਤਾਂ ਨੇ 24ਵੀਂ ਅਰਦਾਸ ਕੀਤੀ

Thursday, Jul 04, 2024 - 04:33 PM (IST)

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਸੰਗਤਾਂ ਨੇ 24ਵੀਂ ਅਰਦਾਸ ਕੀਤੀ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘਾ ਲਈ ਪਾਸਪੋਰਟ ਸ਼ਰਤ ਖ਼ਤਮ ਕਰਵਾਉਣ ਅਤੇ 20 ਡਾਲਰ ਫੀਸ ਮੁਆਫ ਕਰਵਾਉਣ ਨੂੰ ਲੈ ਕੇ ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਸਤਿਨਾਮ ਸਿੰਘ ਬਾਜਵਾ ਦੀ ਅਗਵਾਈ ਹੇਠ ਮੈਂਬਰਾਂ ਤੇ ਸੰਗਤਾਂ ਨੇ 24ਵੀਂ ਅਰਦਾਸ ਡੇਰਾ ਬਾਬਾ ਨਾਨਕ ਲਾਘੇ ਤੋਂ ਕੀਤੀ। ਇਸ ਮੌਕੇ ਡਾ. ਬਾਜਵਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਲਈ ਜਲਦ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਪਾ ਨਾਲ ਖੁੱਲ੍ਹ ਮਿਲ ਜਾਵੇਗੀ ਅਤੇ ਸੰਗਤਾਂ ਵੱਲੋਂ ਕੀਤੀ ਜਾ ਰਹੀ ਮਹੀਨਾਵਾਰ ਅਰਦਾਸ ਵਾਹਿਗੁਰੂ ਦੇ ਚਰਨਾਂ ਵਿਚ ਜ਼ਰੂਰ ਮਨਜ਼ੂਰ ਹੋਵੇਗੀ।

ਇਹ ਵੀ ਪੜ੍ਹੋ-  GNDU 'ਚ ਸਨਸਨੀ ਖੇਜ ਮਾਮਲਾ, ਸੁਰੱਖਿਆ ਅਮਲੇ ’ਚ ਤਾਇਨਾਤ ਔਰਤਾਂ ਨੇ ਅਧਿਕਾਰੀਆਂ 'ਤੇ ਲਾਏ ਵੱਡੇ ਇਲਜ਼ਾਮ

ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਦੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰ ਕੇ ਆਧਾਰ ਕਾਰਡ ’ਤੇ ਦਰਸ਼ਨ ਦੀਦਾਰੇ ਕਰਨ ਦੀ ਆਗਿਆ ਲੈ ਕੇ ਦੇਣ ਕਿਉਂਕਿ ਗਰੀਬ ਵਿਅਕਤੀ ਪਾਸਪੋਰਟ ਨਹੀਂ ਬਣਾ ਸਕਦੇ ਤੇ ਉਹ ਆਧਾਰ ਕਾਰਡ ’ਤੇ ਆਪਣੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰ ਸਕਣ।

ਇਹ ਵੀ ਪੜ੍ਹੋ- ਪਿਛਲੇ 5 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਬਾਰਿਸ਼ ਵਾਲਾ ਰਿਹਾ ਜੂਨ ਮਹੀਨਾ, ਚੰਡੀਗੜ੍ਹ ’ਚ ਟੁੱਟਿਆ ਰਿਕਾਰਡ

ਇਸ ਦੌਰਾਨ ਬਾਬਾ ਕਸ਼ਮੀਰ ਸਿੰਘ ਰੰਧਾਵਾ, ਬਾਬਾ ਹਜ਼ੂਰਾ ਸਿੰਘ, ਹਰਭਜਨ ਸਿੰਘ, ਬਿਕਰਮਜੀਤ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਰਣਜੀਤ ਸਿੰਘ, ਹਰਪਾਲ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ, ਹਰਮਨਪ੍ਰੀਤ ਸਿੰਘ, ਹਰਮੀਤ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਕੌਰ ਨਿੱਕੋਸਰਾਂ, ਗੁਰਮੀਤ ਕੌਰ, ਦਵਿੰਦਰ ਕੌਰ, ਕੁਲਵਿੰਦਰ ਕੌਰ, ਕੁਲਬੀਰ ਕੌਰ ਗਵਾਰਾ, ਬਾਬਾ ਸੁਰਜੀਤ ਸਿੰਘ ਢੀਂਡਸਾ, ਸਤਪਾਲ ਸਿੰਘ, ਗੁਰਸਿਮਰਨ ਸਿੰਘ ਖਾਲਸਾ, ਲਵਪ੍ਰੀਤ ਲਾਡੀ, ਮਦਨ ਲਾਲ, ਸੁਖਦੇਵ ਸਿੰਘ ਬਾਠ ਝੰਡੀ ਆਦਿ ਸੰਗਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ- ਨਾਨਕੇ ਆਏ 4 ਸਾਲਾ ਹੱਸਦੇ-ਖੇਡਦੇ ਬੱਚੇ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News