ਜਾਅਲੀ ਵੀਜ਼ੇ ਅਤੇ ਟਿਕਟਾਂ ਦੇ ਕੇ 2.98 ਲੱਖ ਦੀ ਠੱਗੀ ਮਾਰਨ ਵਾਲੇ 2 ਨਾਮਜ਼ਦ
Sunday, Jul 07, 2024 - 03:21 PM (IST)
ਬਟਾਲਾ (ਸਾਹਿਲ)-ਜਾਅਲੀ ਵੀਜ਼ੇ ਅਤੇ ਜਾਅਲੀ ਟਿਕਟਾਂ ਦੇ ਕੇ 2.98 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਏਜੰਟਾਂ ਖ਼ਿਲਾਫ਼ ਧੋਖਾਦੇਹੀ ਦਾ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸਤਵਿੰਦਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ, ਹਰਪ੍ਰੀਤ ਸਿੰਘ ਪੁੱਤਰ ਨਰੇਣ ਸਿੰਘ ਵਾਸੀ ਕਾਦੀਆਂ ਅਤੇ ਵਿਕਰਾਂਤ ਕੁਮਾਰ ਬਧਨ ਪੁੱਤਰ ਅਸ਼ਵਨੀ ਕੁਮਾਰ ਬਧਨ ਵਾਸੀ ਬਟਾਲਾ ਨੇ ਦਰਖਾਸਤ ਦਿੱਤੀ ਕਿ ਏਜੰਟ ਗੁਰਵਿੰਦਰ ਸਿੰਘ ਉਰਫ ਰਾਜੂ ਵਾਸੀ ਪਿੰਡ ਸ਼ਾਹਬਾਦ ਅਤੇ ਸੰਦੀਪ ਸਿੰਘ ਵਾਸੀ ਪਿੰਡ ਰਿਆੜ ਨੇ ਉਨ੍ਹਾਂ ਨੂੰ ਵਿਦੇਸ਼ ਸਿੰਗਾਪੁਰ ਵਰਕ ਪਰਮਿਟ ’ਤੇ ਭੇਜਣ ਦੀ ਬਜਾਏ ਜਾਅਲੀ ਵੀਜ਼ੇ ਅਤੇ ਜਾਅਲੀ ਟਿਕਟਾਂ ਦੇ ਕੇ ਉਨ੍ਹਾਂ ਨਾਲ 2 ਲੱਖ 98 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਏ. ਐੱਸ. ਆਈ. ਜਤਿੰਦਰ ਸਿੰਘ ਈ. ਓ. ਵਿੰਗ ਬਟਾਲਾ ਵੱਲੋਂ ਕੀਤੇ ਜਾਣ ਤੋਂ ਬਾਅਦ ਡੀ. ਐੱਸ. ਪੀ. ਤ੍ਰਿਪਤਾ ਸੂਦ ਪੁਲਸ ਕਰਾਈਮ ਐਂਡ ਅਗੇਂਸਟ ਵੂਮੈਨ ਐਂਡ ਚਿਲਡਰਨ ਬਟਾਲਾ ਦੇ ਹੁਕਮਾਂ ’ਤੇ ਅਤੇ ਐੱਸ. ਐੱਸ. ਪੀ. ਬਟਾਲਾ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਕਤ ਦੋਵਾਂ ਏਜੰਟਾਂ ਖਿਲਾਫ ਧਾਰਾ 420, 120-ਬੀ ਆਈ.ਪੀ.ਸੀ ਅਤੇ 10 ਇਮੀਗ੍ਰੇਸ਼ਨ ਐਕਟ ਤਹਿਤ ਥਾਣਾ ਰੰਗੜ ਨੰਗਲ ਵਿਖੇ ਧੋਖਾਦੇਹੀ ਕਰਨ ਦੇ ਕਥਿਤ ਦੋਸ਼ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8