ਸਰਹੱਦੀ ਕਸਬਾ ਦੌਰਾਗਲਾ ਦੇ 2 ਸਰਕਾਰੀ ਸਕੂਲਾਂ ''ਚ ਚੋਰਾਂ ਨੇ ਕੀਤੇ ਹੱਥ ਸਾਫ
Sunday, Aug 18, 2024 - 12:23 PM (IST)
ਦੌਰਾਗਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਕਸਬਾ ਦੌਰਾਗਲਾ ਵਿਖੇ ਸਥਿਤ ਦੋ ਸਰਕਾਰੀ ਸਕੂਲ ਮਿਡਲ ਅਤੇ ਪ੍ਰਾਇਮਰੀ ਵਿੱਚ ਚੋਰਾਂ ਵੱਲੋਂ ਤਾਲੇ ਤੋੜ ਕੇ ਅੰਦਰੋਂ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਤੇ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਦੀਪਕਾ ਭਨੋਟ ਪੁੱਤਰ ਸ੍ਰੀ ਸਤੀਸ਼ ਕੁਮਾਰ ਵਾਸੀ ਉਮਰਪੁਰ ਖੁਰਦ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਚੋਰਾਂ ਵੱਲੋਂ ਸਰਕਾਰੀ ਕੰਨਿਆ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੌਰਾਗਲਾ ਆਮ ਦੀ ਤਰ੍ਹਾਂ ਅਸੀਂ ਸਕੂਲ ਤੋਂ ਛੁੱਟੀ ਕਰਨ ਉਪਰੰਤ ਸਕੂਲ ਦੇ ਕਮਰਿਆਂ ਨੂੰ ਤਾਲੇ ਮਾਰ ਕੇ ਘਰ ਚਲੇ ਗਏ।
ਇਹ ਵੀ ਪੜ੍ਹੋ-ਟਰੈਕਟਰ ਨਾਲ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ
ਜਦ ਅਗਲੇ ਦਿਨ ਆ ਕੇ ਦੇਖਿਆ ਤਾਂ ਮਿਡਲ ਅਤੇ ਪ੍ਰਾਇਮਰੀ ਦੋਵਾਂ ਸਕੂਲਾਂ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਵੱਲੋਂ ਮਿਡਲ ਸਕੂਲ ਦੇ ਅੰਦਰੋਂ ਸਕੂਲ ਦਾ ਮਿਡ-ਡੇ-ਮੀਲ ਦੇ ਬਰਤਨ ਚੋਰੀ ਕਰ ਲਏ ਹਨ। ਇਸੇ ਤਰ੍ਹਾਂ ਹੀ ਪ੍ਰਾਇਮਰੀ ਸਮਾਰਟ ਸਕੂਲ ਵਿਚੋਂ 02 ਕੰਪਿਉਟਰ, 01 ਪ੍ਰੋਜੈਕਟਰ, ਕੂਕਰ, ਗੈਸ ਚੁੱਲਾ, ਮਿਡ-ਡੇ-ਮੀਲ ਦੇ ਬਰਤਨ 02 ਗੈਸ ਸਿਲੰਡਰ, ਪਤੀਲਾ ਤੇ ਰਾਸ਼ਨ ਚੋਰੀ ਹੋ ਗਿਆ ਹੈ। ਇਸ ਸਬੰਧੀ ਦੌਰਾਗਲਾ ਪੁਲਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ । ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8