ਨੈਸ਼ਨਲ ਹਾਈਵੇ ’ਤੇ ਟਰਾਲੇ ਦਾ ਟਾਇਰ ਫੱਟਣ ਕਾਰਨ 2 ਕਾਰਾਂ ਦਾ ਵਿਗੜਿਆ ਸੰਤੁਲਨ, ਇਕੋ ਪਰਿਵਾਰ ਦੇ 5 ਜੀਅ ਜ਼ਖ਼ਮੀ
Friday, Nov 15, 2024 - 06:16 PM (IST)
ਬਟਾਲਾ(ਸਾਹਿਲ)- ਨੈਸ਼ਨਲ ਹਾਈਵੇ ’ਤੇ ਜਾ ਰਹੇ ਟਰਾਲੇ ਦਾ ਟਾਇਰ ਫਟਣ ਨਾਲ 2 ਕਾਰਾਂ ਦਾ ਸੰਤੁਲਨ ਵਿਗੜਨ ਕਰਕੇ ਇਕੋ ਪਰਿਵਾਰ ਦੇ 5 ਜੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਬੀਤੀ ਦੇਰ ਸ਼ਾਮ ਇਕ ਟਰਾਲਾ ਗੁਰਦਾਸਪੁਰ ਨੂੰ ਜਾ ਰਿਹਾ ਸੀ ਅਤੇ ਇਸ ਦੇ ਪਿੱਛੇ ਦੋ ਕਾਰਾਂ ਕ੍ਰਮਵਾਰ ਨੰ.ਪੀ.ਬੀ.02ਡੀ.ਜੇ.1143 ਅਤੇ ਪੀ.ਬੀ.35ਐਕਸ.5747 ਵੀ ਗੁਰਦਾਸਪੁਰ ਵੱਲ ਨੂੰ ਜਾ ਰਹੀਆਂ ਸਨ। ਜਦੋਂ ਉਕਤ ਟਰਾਲਾ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਮੇਨ ਬਾਈਪਾਸ ਪਿੰਡ ਬਿਧੀਪੁਰ ਨੇੜੇ ਪਹੁੰਚਿਆ ਤਾਂ ਅਚਾਨਕ ਇਸਦਾ ਟਾਇਰ ਫਟ ਗਿਆ, ਜਿਸਦੇ ਸਿੱਟੇ ਵਜੋਂ ਟਰਾਲੇ ਨੂੰ ਕਰਾਸ ਕਰ ਰਹੀਆਂ ਉਕਤ ਦੋਵੇਂ ਗੱਡੀਆਂ ਦਾ ਸੰਤੁਲਨ ਵਿਗੜ ਗਿਆ ਅਤੇ ਉਕਤ ਵਿਚੋਂ ਗੱਡੀ ਨੰ.ਪੀ.ਬੀ.35ਐਕਸ.5747 ਹਾਈਵੇ ਦੇ ਕਿਨਾਰੇ ਬਣੀ ਪੁਲੀ ਦੀਆਂ ਤਾਰਾਂ ਨਾਲ ਜਾ ਟਕਰਾਈ ਅਤੇ ਨਤੀਜਨ ਇਸ ਵਿਚ ਸਵਾਰ 3 ਔਰਤਾਂ ਅਤੇ 2 ਵਿਅਕਤੀ ਸੱਟਾਂ ਲੱਗਣ ਕਰਕੇ ਗੰਭੀਰ ਜ਼ਖਮੀ ਹੋ ਗਏ। ਜਦਕਿ ਦੂਜੀ ਕਾਰ ਦਾ ਮਾਮੂਲੀ ਨੁਕਸਾਨ ਹੀ ਹੋਇਆ।
ਇਹ ਵੀ ਪੜ੍ਹੋ- ਸਾਬਕਾ SHO ਨੇ ਖ਼ੁਦ ਨੂੰ ਮਾਰ 'ਲੀ ਗੋਲੀ
ਓਧਰ, ਇਹ ਵੀ ਪਤਾ ਲੱਗਾ ਹੈ ਕਿ ਉਕਤ ਹਾਦਸੇ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਐਂਬੂਲੈਂਸ 108 ਦੇ ਪਾਇਲਟ ਦਿਲਬਾਗ ਸਿੰਘ ਤੇ ਈ.ਐੱਮ. ਗੁਰਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਉਕਤ ਪੰਜਾਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਚੈਂਚਲ ਦੇਵੀ (65) ਪਤਨੀ ਖਰੈਤੀ ਲਾਲ, ਰਵਿੰਦਰ ਮਹਾਜਨ ਪੁੱਤਰ ਜੋਗਿੰਦਰਪਾਲ, ਵੀਨੂੰ (45) ਪਤਨੀ ਰਾਜੇਸ਼ ਕੁਮਾਰ, ਅਨੀਤਾ (50) ਪਤਨੀ ਰਵਿੰਦਰ ਮਹਾਜਨ ਅਤੇ ਸ਼ਰੂਤੀ (5) ਪਤਨੀ ਰਾਜੇਸ਼ ਮਹਾਜਨ ਵਾਸੀਆਨ ਪਠਾਨਕੋਟ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8