ਦੇਸੀ ਕੱਟਾ ਅਤੇ ਇਕ ਪਿਸਤੌਲ 32 ਬੋਰ ਸਣੇ ਪੁਲਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Friday, Jan 13, 2023 - 12:21 PM (IST)

ਤਰਨਤਾਰਨ/ਪੱਟੀ (ਰਮਨ,ਸੌਰਭ,)- ਥਾਣਾ ਸਿਟੀ ਪੱਟੀ ਪੁਲਸ ਨੇ ਇਕ ਵਿਅਕਤੀ ਦੇ ਘਰ ਡਾਕਾ ਮਾਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਦਰਜ ਸ਼ਿਕਾਇਤਕ ’ਚ ਬਲਬੀਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਵਾਰਡ ਨੰ: 19 ਪੱਟੀ ਨੇ ਦੱਸਿਆ ਕਿ ਉਹ ਆਪਣੀ ਬੀਮਾਰ ਪਤਨੀ ਨੂੰ ਪਾਣੀ ਪਿਲਾਉਣ ਲਈ ਆਪਣੇ ਕਮਰੇ ਵਿਚੋਂ ਬਾਹਰ ਆ ਕੇ ਰਸੋਈ ਵਿਚ ਜਾਣ ਲੱਗਾ ਤਾਂ ਅਚਾਨਕ ਵਿਹੜੇ ਵਿਚ ਉਸ ਦੇ ਗੁਆਂਢ ਵਾਲੀ ਵਾਰਡ ਨੰ:1 ਪੱਟੀ ਦੇ ਵਾਸੀ ਰਾਹੁਲ ਸਿੰਘ ਪੁੱਤਰ ਸਤਨਾਮ ਸਿੰਘ, ਅਬਦੁੱਲ ਪੁੱਤਰ ਮੁਖਤਿਆਰ ਸਿੰਘ, ਸੁਖਚੈਨ ਸਿੰਘ ਚੈਨਾ ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ।
ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ
ਇਨ੍ਹਾਂ ਦੇ ਨਾਲ ਤਿੰਨ ਹੋਰ ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਜਿਨ੍ਹਾਂ ਕੋਲ ਬੇਸਬਾਲ, ਦਾਤਰ, ਡਾਂਗਾ ਸਨ, ਜਿਸ ’ਤੇ ਉਸ ਨੇ ਆਪਣੇ ਭਰਾ ਨੂੰ ਆਵਾਜ਼ ਮਾਰੀ, ਜਿਸ ਨੇ ਆਪਣੀ ਲਾਇਸੰਸੀ ਰਾਈਫਲ ਨਾਲ ਫਾਇਰ ਕੀਤੇ ਤਾਂ ਰਾਹੁਲ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਨ੍ਹਾਂ ਨੇ ਸਾਨੂੰ ਪਹਿਚਾਣ ਲਿਆ ਹੈ, ਆਉ ਸਾਰੇ ਭੱਜ ਚੱਲੀਏ। ਮੁੱਦਾਈ ਵਲੋਂ ਚਲਾਈ ਗੋਲੀ ਦੇ ਛਰੇ ਇਨ੍ਹਾਂ ਵਿਚੋਂ ਕੁਝ ਵਿਅਕਤੀਆਂ ਦੇ ਲੱਗੇ ਅਤੇ ਇਹ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਹ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਤ ਦੇ ਹਨੇਰੇ ਵਿਚ ਘਰ ਡਾਕਾ ਮਾਰਨ ਦੀ ਨੀਅਤ ਨਾਲ ਦਾਖਲ ਹੋਏ ਹਨ, ਜਿਸ ’ਤੇ ਮੁਦੱਈ ਬਲਬੀਰ ਸਿੰਘ ਦੇ ਬਿਆਨ ਪਰ ਉਕਤ ਸਾਰੇ ਦੋਸ਼ੀਆਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ
ਐੱਸ.ਐੱਸ.ਪੀ ਤਰਨ ਤਾਰਨ ਗੁਰਮੀਤ ਸਿੰਘ ਚੌਹਾਨ ਵਲੋਂ ਨਸ਼ਿਆਂ, ਗੈਂਗਸਟਰਾਂ ਅਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਐੱਸ.ਪੀ ਵਿਸ਼ਾਲਜੀਤ ਸਤਨਾਮ ਸਿੰਘ ਡੀ.ਐੱਸ.ਪੀ., ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਨਿਗਰਾਨੀ ਹੇਠ ਬਲਵਿੰਦਰ ਸਿੰਘ ਏ.ਐੱਸ.ਆਈ ਵਲੋਂ ਕਾਰਵਾਈ ਕਰਦਿਆਂ ਉਕਤ ਮੁਕੱਦਮਾਂ ਦੇ ਦੋਸ਼ੀਆਨ ਰਾਹੁਲ, ਅਬਦੁੱਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ। ਦੋਸ਼ੀਆਨ ਨੇ ਫ਼ਰਦ ਇਕਸਾਫ਼ ਕੀਤਾ ਕਿ ਇਨ੍ਹਾਂ ਕੋਲ ਇਕ ਪਿਸਟਲ ਅਤੇ ਇਕ ਦੇਸੀ ਕੱਟਾ ਹੈ, ਜੋ ਉਹ ਆਪਣੀ ਨਿਸ਼ਾਨਦੇਹੀ ’ਤੇ ਬਰਾਮਦ ਕਰਵਾ ਸਕਦੇ ਹਨ। ਅਬਦੁੱਲ ਮਸੀਹ ਘਰੋਂ ਇਕ ਦੇਸੀ ਕੱਟਾ 12 ਬੋਰ ਸਮੇਤ 5 ਰੌਂਦ 15 ਅਤੇ ਰਾਹੁਲ ਸਿੰਘ ਦੇ ਘਰੋਂ ਇਕ ਪਿਸਟੌਲ 32 ਬੋਰ ਸਮੇਤ 5 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।