ਨਸ਼ੇ ਵਾਲੇ ਕੈਪਸੂਲਾਂ ਸਮੇਤ 2 ਕਾਬੂ
Saturday, Sep 15, 2018 - 11:18 AM (IST)

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) - ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਨਸ਼ੇ ਵਾਲੇ ਕੈਪਸੂਲ ਬਰਾਮਦ ਹੋਣ ਦੇ ਦੋਸ਼ 'ਚ ਕਾਬੂ ਕਰ ਲਿਆ ਹੈ। ਥਾਣਾ ਸਿਟੀ ਦੇ ਇੰਚਾਰਜ ਰਿਪੁਤਾਪਨ ਨੇ ਦੱਸਿਆ ਕਿ ਏ. ਐੱਸ. ਆਈ. ਧਰਮਜੀਤ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਐੱਸ. ਡੀ. ਕਾਲਜ ਨੇੜੇ ਪਹੁੰਚੇ ਤਾਂ ਭਾਈ ਲਾਲੋਵਾਲ ਚੌਕ ਵੱਲੋਂ ਇਕ ਮੋਟਰਸਾਈਕਲ 'ਤੇ 2 ਮੋਨੇ ਨੌਜਵਾਨ ਆ ਰਹੇ ਸਨ।
ਪੁਲਸ ਨੇ ਦੇਖ ਇਨ੍ਹਾਂ ਨੌਜਵਾਨਾਂ ਨੇ ਆਪਣੀ ਜੇਬ 'ਚੋਂ ਮੋਮੀ ਲਿਫਾਫੇ ਕੱਢ ਕੇ ਜ਼ਮੀਨ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਉਕਤ ਦੋਸ਼ੀਆਂ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਪ੍ਰੇਮ ਪਾਲ ਅਤੇ ਬਲਵਿੰਦਰ ਕੁਮਾਰ ਪੁੱਤਰ ਦਲਵੀਰ ਕੁਮਾਰ ਵਜੋਂ ਹੋਈ ਹੈ। ਪੁਲਸ ਨੇ ਸੰਦੀਪ ਕੁਮਾਰ ਕੋਲੋਂ 70 ਅਤੇ ਬਲਵਿੰਦਰ ਕੁਮਾਰ ਕੋਲੋਂ 63 ਨਸ਼ੇ ਵਾਲੇ ਕੈਪਸੂਲ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ।