12ਵੀਂ ਜਮਾਤ ਦੇ ਵਿਦਿਆਰਥੀ ’ਤੇ ਪੰਜ ਨੌਜਵਾਨਾਂ ਨੇ ਕੀਤਾ ਕਿਰਚ ਨਾਲ ਹਮਲਾ, ਜ਼ਖ਼ਮੀ

05/17/2022 2:35:18 PM

ਗੁਰਦਾਸਪੁਰ (ਹੇਮੰਤ)- ਇਕ ਵਿਦਿਆਰਥੀ ’ਤੇ ਕਿਰਚ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਵਾਲੇ ਦੋ ਨੌਜਵਾਨਾਂ ਦੇ ਨਾਮ ’ਤੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਵਿਕਾਸ ਮੋਹਨ ਪੁੱਤਰ ਦਵਿੰਦਰ ਮੋਹਨ ਵਾਸੀ ਜੱਟੂਵਾਲ 12ਵੀਂ ਕਲਾਸ ਵਿਚ ਸੀ.ਸੈ.ਸਕੂਲ ਗੁਰਦਾਸਪੁਰ ਵਿਖੇ ਪੜ੍ਹਦਾ ਹੈ। 9 ਮਈ ਨੂੰ ਸਕੂਲ ਤੋਂ ਛੁੱਟੀ ਕਰਕੇ ਜਦ ਉਹ ਆਪਣੇ ਘਰ ਨੂੰ ਜਾਣ ਲਈ ਬੱਸ ਸਟੈਂਡ ਗੁਰਦਾਸਪੁਰ ਪਹੁੰਚਿਆਂ ਤਾਂ ਉਸ ਦਾ ਮੋਢਾ ਦੋਸ਼ੀ ਗੁਜਿੰਦਰ ਕੁਮਾਰ ਪੁੱਤਰ ਰਾਮ ਪਰਵੇਸ ਵਾਸੀ ਮਚਲਾ ਨਾਲ ਵੱਜ ਗਿਆ। 

ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ

ਉਸ ਸਮੇਂ ਦੋਸ਼ੀ ਕੋਲ ਨਿਖਿਲ ਪੁੱਤਰ ਗੁਰਮੀਤ ਚੰਦ ਵਾਸੀ ਮਚਲਾ ਸਮੇਤ ਤਿੰਨ ਹੋਰ ਨੌਜਵਾਨ ਖੜੇ ਸਨ। ਮੋਢਾ ਵੱਜਣ ਦੀ ਗੱਲ ਨੂੰ ਲੈ ਕੇ ਗੁਰਜਿੰਦਰ ਸਿੰਘ, ਵਿਕਾਸ ਮੋਹਨ ਨਾਲ ਝਗੜਾ ਕਰਨ ਲੱਗ ਪਿਆ। ਇਸ ਦੌਰਾਨ ਨਿਖਲ ਨੇ ਵਿਕਾਸ ਨੂੰ ਬਾਹਾਂ ਤੋਂ ਫੜ ਲਿਆ ਤੇ ਗੁਰਜਿੰਦਰ ਸਿੰਘ ਨੇ ਆਪਣੀ ਡੱਬ ਵਿਚੋਂ ਕਿਰਚ ਕੱਢ ਕੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ’ਤੇ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਦੌੜ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਕਾਸ ਮੋਹਨ ਦੀ ਸ਼ਿਕਾਇਤ ’ਤੇ ਪੰਜ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

 

 

 

 

 


rajwinder kaur

Content Editor

Related News