ਖੇਤਾਂ ’ਚੋਂ ਬਿਜਲੀ ਦੇ 12 ਟਰਾਂਸਫਾਰਮਰ ਚੋਰੀ

Friday, Feb 28, 2025 - 12:12 PM (IST)

ਖੇਤਾਂ ’ਚੋਂ ਬਿਜਲੀ ਦੇ 12 ਟਰਾਂਸਫਾਰਮਰ ਚੋਰੀ

ਮਜੀਠਾ (ਜ.ਬ)- ਪਿੰਡ ਅਠਵਾਲ ਦੇ ਅਕਾਲੀ ਆਗੂ ਮਾਸਟਰ ਗੁਰਮੀਤ ਸਿੰਘ ਅਠਵਾਲ ਤੇ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅਠਵਾਲ ਦੇ ਰਕਬੇ ’ਚ ਖੇਤਾਂ ਵਿਚਲੇ ਬਿਜਲੀ ਟ੍ਰਾਂਸਫਾਰਮਰ ਰੋਜ਼ਾਨਾ ਬਿਨਾਂ ਨਾਗਾ ਚੋਰਾਂ ਵਲੋਂ ਪਿਛਲੇ 4 ਦਿਨਾਂ ਤੋਂ ਲਗਾਤਾਰ ਰਾਤ ਨੂੰ ਚੋਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 12 ਕਿਸਾਨਾਂ ਦੇ ਖੇਤਾਂ ਵਿਚ ਟਿਊਬਵੈਲਾਂ ਦੇ ਬਿਜਲੀ ਦੇ ਟ੍ਰਾਂਸਫਾਰਮਰ ਚੋਰੀ ਹੋ ਚੁੱਕੇ ਹਨ। ਜਿਨ੍ਹਾਂ ਵਿਚ ਮੇਜਰ ਸਿੰਘ, ਰਤਨ ਸਿੰਘ, ਮੁਖਤਾਰ ਸਿੰਘ, ਦਲੀਪ ਸਿੰਘ, ਕਰਤਾਰ ਸਿੰਘ, ਗੁਰਨਾਮ ਸਿੰਘ, ਬਾਵਾ ਸਿੰਘ, ਧੀਰ ਸਿੰਘ , ਕਰਤਾਰ ਸਿੰਘ , ਅਜੀਤ ਸਿੰਘ, ਮਹਿੰਦਰ ਸਿੰਘ, ਸ਼ਰਨਜੀਤ ਸਿੰਘ ਆਦਿ ਕਿਸਾਨ ਸ਼ਾਮਲ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਜ਼ਬਰਦਸਤ ਮੁਠਭੇੜ

ਕਈ ਕਿਸਾਨਾਂ ਵਲੋਂ ਆਪਣੇ ਖੇਤਾਂ ’ਚ ਟਿਊਬਵੈੱਲਾਂ ਦੇ ਟ੍ਰਾਂਸਫਾਰਮਰਾਂ ਨੂੰ ਚੋਰਾਂ ਤੋਂ ਬਚਾਉਣ ਲਈ ਲੋਹੇ ਦੇ ਜਾਂਗਲੇ ਲਗਾਏ ਗਏ ਹਨ ਪਰ ਚੋਰਾਂ ਵਲੋ ਲੋਹੇ ਦੇ ਜਾਂਗਲੇ ਤੋੜ ਕੇ ਟ੍ਰਾਸਫਾਰਮਰਾਂ ਦਾ ਸਮਾਨ ਚੋਰੀ ਕਰ ਲਿਆ ਜਾਂਦਾ ਹੈ। ਨਿੱਤ ਦਿਨ ਹੋ ਰਹੀਆਂ ਬਿਜਲੀ ਟਰਾਂਸਫਾਰਮਰਾਂ ਨੂੰ ਚੋਰੀ ਕਰਨ ਦੀਆਂ ਵਾਰਦਾਤਾਂ ਨਾਲ ਕਿਸਾਨਾਂ ’ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਬਜ਼ੁਰਗ ਵਿਅਕਤੀ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News