100 ਲਿਟਰ ਲਾਹਣ ਤੇ 40 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਬਰਾਮਦ
Sunday, Dec 15, 2024 - 04:54 PM (IST)
ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ): ਐਕਸਾਈਜ਼ ਵਿਭਾਗ ਤੇ ਆਰ.ਕੇ. ਇੰਟਰਪ੍ਰਾਈਜ਼ਜ਼ ਵੱਲੋਂ ਪੁਲਸ ਨਾਲ ਸਾਂਝੀ ਰੇਡ ਦੌਰਾਨ ਸਰਕਲ ਬਟਾਲਾ ਤੇ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ’ਚ ਚਲਾਏ ਸਰਚ ਅਭਿਆਨ ਤਹਿਤ 100 ਲਿਟਰ ਲਾਹਣ ਤੇ 40 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਸਰਕਲ ਜੀ.ਐੱਮ. ਤਜਿੰਦਰਪਾਲ ਸਿੰਘ ਤੇਜ਼ੀ ਤੇ ਸਰਕਲ ਇੰਚਾਰਜ ਗੁੱਲੂ ਮਰੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਐਕਸਾਈਜ਼ ਵਿਭਾਗ, ਆਰ.ਕੇ. ਇੰਟਰਪ੍ਰਾਈਜ਼ਜ਼ ਤੇ ਥਾਣਾ ਬਟਾਲਾ ਦੀ ਪੁਲਸ ਪਾਰਟੀ ਨੂੰ ਪਿੰਡਾਂ ’ਚ ਸ਼ਰਾਬ ਦੇ ਚੱਲ ਰਹੇ ਗੋਰਖ ਧੰਦੇ ਨੂੰ ਬੰਦ ਕਰਵਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ
ਜਿਸ ਤਹਿਤ ਈ.ਟੀ.ਓ. ਐਕਸਾਈਜ਼ ਦਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਗੁਰਬਿੰਦਰ ਸਿੰਘ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਅਨਿਲ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ.ਐੱਸ.ਆਈ ਸਰੂਪ ਸਿੰਘ, ਇੰਚਾਰਜ ਗੁਰਪ੍ਰੀਤ ਤੁੜ, ਇੰਚਾਰਜ ਪਰਮਜੀਤ ਰਿਆਲੀ ਕਲਾਂ, ਹੌਲਦਾਰ ਨਰਿੰਦਰ ’ਤੇ ਅਧਾਰਿਤ ਰੇਡ ਪਾਰਟੀ ਟੀਮ ਵਲੋਂ ਸਰਕਲ ਦੇ ਪਿੰਡਾਂ ਹਸਨਪੁਰ, ਸ਼ਾਮਪੁਰਾ, ਤਾਰਾਗੜ੍ਹ ਆਦਿ ਸਰਚ ਅਭਿਆਨ ਤੇਜ਼ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਕਿਸੇ ਖਾਸ ਮੁਖਬਰ ਨੇ ਇਤਲਾਹ ਪਿੰਡ ਲਾਧੂਭਾਣਾ ਦੀ ਡਰੇਨ ’ਚ ਛਾਪੇਮਾਰੀ ਕਰ ਕੇ 2 ਪਲਾਸਟਿਕ ਦੇ ਡਰੰਮਾਂ ’ਚ 100 ਲਿਟਰ ਲਾਹਣ ਤੇ 40 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਿਸਨੂੰ ਬਾਅਦ 'ਚ ਐਕਸਾਈਜ਼ ਵਿਭਾਗ ਵੱਲੋਂ ਮੌਕੇ ਨਸ਼ਟ ਕੀਤਾ ਗਿਆ। ਇਸ ਮੌਕੇ ਕਾਕਾ, ਇੰਚਾਰਜ ਦਲਬੀਰ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਬਿੱਲਾ ਢੀਂਡਸਾ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8