ਜੇਲ੍ਹ ’ਚ ਪਤੀ ਨੂੰ ਮਿਲਣ ਆਈ ਪਤਨੀ ਤੋਂ 100 ਨਸ਼ੀਲੀਆਂ ਗੋਲੀਆਂ ਬਰਾਮਦ, ਦੋਵਾਂ ਖ਼ਿਲਾਫ਼ ਮਾਮਲਾ ਦਰਜ

03/31/2023 1:37:31 PM

ਗੁਰਦਾਸਪੁਰ (ਵਿਨੋਦ)- ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਐੱਨ.ਡੀ.ਪੀ.ਐੱਸ ਐਕਟ ਕੇਸ ’ਚ ਬੰਦ ਪਤੀ ਨਾਲ ਮੁਲਾਕਾਤ ਕਰਨ ਦੇ ਲਈ ਆਈ ਪਤਨੀ ਤੋਂ ਚੈਕਿੰਗ ਦੌਰਾਨ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਸਿਟੀ ਪੁਲਸ ਨੇ ਪਤੀ-ਪਤਨੀ ਦੇ ਖ਼ਿਲਾਫ਼ ਜੇਲ੍ਹ ਐਕਟ 52ਏ ਦੇ ਤਹਿਤ ਮਾਮਲਾ ਦਰਜ ਕਰਕੇ ਔਰਤ ਨੂੰ ਗ੍ਰਿਫ਼ਤਾਰ ਕੀਤਾ। ਜਿਸ ਨੂੰ ਬਾਅਦ ਵਿਚ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਕੀਤੀ ਖੁਦਕੁਸ਼ੀ

ਇਸ ਸਬੰਧੀ ਸਬ ਇੰਸਪੈਕਟਰ ਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸਹਾਇਕ ਸੁਪਰਡੰਟ ਸਲਵਿੰਦਰ ਸਿੰਘ ਨੇ ਦਫ਼ਤਰ ਦੇ ਪੱਤਰ ਨੰਬਰ 45 ਮਿਤੀ 30-3-23 ਅਨੁਸਾਰ ਦੱਸਿਆ ਕਿ ਗੋਲਡੀ ਪੁੱਤਰ ਰਾਜ ਕੁਮਾਰ ਵਾਸੀ ਇਸਲਾਮਾਬਾਦ ਜੋ ਕਿ ਮੁਕੱਦਮਾ ਨੰਬਰ 208 ਮਿਤੀ 6-11-2022 ਜ਼ੁਰਮ 22(ਸੀ) 61-85 ਐੱਨ.ਡੀ.ਪੀ.ਐੱਸ ਐਕਟ ਥਾਣਾ ਦੀਨਾਨਗਰ ਅਧੀਨ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਬੰਦ ਹੈ। ਅੱਜ ਮੁਲਜ਼ਮ ਗੋਲਡੀ ਦੀ ਪਤਨੀ ਲਕਸ਼ਮੀ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਮੁਲਾਕਾਤ ਲਈ ਆਈ ਸੀ। ਜਿਸ ਦੀ ਰੋਟੀਨ ਅਨੁਸਾਰ ਚੈਕਿੰਗ ਕਰਨ 'ਤੇ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ’ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- 9 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ‘ਗੁਰੂ ਕ੍ਰਿਪਾ ਯਾਤਰਾ’ ਟ੍ਰੇਨ, ਇਨ੍ਹਾਂ ਤਖ਼ਤਾਂ ਦੇ ਹੋ ਸਕਣਗੇ ਦਰਸ਼ਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

 


Shivani Bassan

Content Editor

Related News