ਇਨ੍ਹਾਂ ਬੇਕਾਰ ਦੇ ਛਿੱਲਕਿਆਂ ਨਾਲ ਸਜਾਓ ਘਰ
Tuesday, Jan 03, 2017 - 05:24 PM (IST)

ਜਲੰਧਰ — ਘਰ ਨੂੰ ਸਜਾਉਣ ਲਈ ਪਾਲਸਟਿਕ, ਕੱਚ ਦੀ ਬੋਤਲ, ਮੋਤੀ , ਅਖਬਾਰ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਬੁਹਤ ਸਾਰਿਆਂ ਸੁੰਦਰ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ। ਅੱਜ ਅਸੀਂ ਕੁਝ ਅਲੱਗ -ਅਲੱਗ ਤਰ੍ਹਾਂ ਦੇ ਡੈਕੋਰੇਸ਼ਨ ਦੇ ਤਰੀਕੇ ਬਾਰੇ ਜਾਣਦੇ ਹਾਂ। ਫਲ ਖਾਣ ਤੋਂ ਬਾਆਦ ਇਨ੍ਹਾਂ ਦੇ ਛਿੱਲਕਿਆਂ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਚੀਜ਼ਾ ਬਣਾ ਸਕਦੇ ਹਾਂ । ਆਓ ਜਾਣਦੇ ਹਾਂ , ਸੰਤਰੇ ਦੇ ਛਿਲਕਿਆ ਤੋਂ ਕੈਂਡਲ ਬਣਾਉਣ ਦਾ ਤਰੀਕਾ।
ਜਰੂਰੀ ਸਮਾਨ
- ਸੰਤਰੇ ਦੇ ਛਿਲਕੇ
-ਤੇਲ ਜਾਂ ਮੋਮ
- ਧਾਗਾ
ਇਸਤੇਮਾਲ ਦਾ ਤਰੀਕਾ
1. ਸੰਤਰੇ ਨੂੰ ਵਿਚਕਾਰੋਂ ਇਸ ਤਰ੍ਹਾਂ ਨਾਲ ਕਟੋ ਕਿ ਸੰਤਰਾ ਨਿਕਲ ਜਾਵੇਂ ਤੇ ਛਿੱਲਕਾ ਨਾ ਟੁੱਟੇ।
2. ਇਸ ਦੇ ਬਾਆਦ ਇਸ''ਚ ਮੋਮ ਜਾਂ ਤੇਲ ਪਾ ਦਿਓ ਤੇ ਧਾਗਾ ਲਾ ਦਿਓ।
3. ਇਸ ਦੇ ਛਿੱਲਕੇ ਨੂੰ ਤੁਸੀਂ ਡਿਜ਼ਾਇਨ ''ਚ ਕੱਟ ਲਓ, ਤੇ ਇਸ ਨੂੰ ਕੈਂਡਲ ਦੀ ਤਰ੍ਹਾਂ ਲਗਾ ਦਿਓ।
4. ਤੁਸੀਂ ਇਸ ਨੂੰ ਡ੍ਰਾਇੰਗ ਰੂਮ ਤੋਂ ਇਲਾਵਾ ਲਿਵਿੰਗ ਰੂਮ ''ਚ ਵੀ ਸਜਾ ਸਕਦੇ ਹੋ।
5. ਇਨ੍ਹਾਂ ਕੈਂਡਲਾਂ ਨੂੰ ਤੁਸੀਂ ਕੱਟ ਕੇ ਜਾਂ ਆਪਣੀ ਮਨ-ਪਸੰਦ ਦੇ ਤਰੀਕੇ ਨਾਲ ਵੀ ਸਜਾ ਸਕਦੇ ਹੋ।