ਇਸ ਰਾਜੇ ਨੂੰ ਸੀ ਫੋਟੋਗ੍ਰਾਫੀ ਦਾ ਸ਼ੌਕ

Tuesday, Feb 07, 2017 - 01:45 PM (IST)

ਇਸ ਰਾਜੇ ਨੂੰ ਸੀ ਫੋਟੋਗ੍ਰਾਫੀ ਦਾ ਸ਼ੌਕ

ਮੁੰਬਈ— ਅੱਜਕਲ ਸੈਲਫੀ ਲੈਣ ਦਾ ਸ਼ੌਕ ਬੱਚਿਆਂ ਤੋਂ ਲੈ ਤੇ ਵੱਡਿਆਂ ਤੱਕ ਹਰ ਕਿਸੇ ਨੂੰ ਹੈ। ਕਿਤੇ ਵੀ ਕੁਝ ਵਧੀਆਂ ਦੇਖਣ ਨੂੰ ਮਿਲ ਜਾਵੇ ਤਾਂ ਕੋਈ ਸੈਲਫੀ ਲੈਣ ਦਾ ਮੌਕਾ ਨਹੀਂ ਗਵਾਉਂਦਾ। ਅਜਿਹਾ ਨਹੀਂ ਹੈ ਕਿ ਫੋਟੋਗ੍ਰਾਫੀ ਦਾ ਸ਼ੌਕ ਲੋਕਾਂ ਨੂੰ ਅਧੁਨਿਕ ਸਮੇਂ ''ਚ ਹੀ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸ਼ੌਕ ਤਾਂ ਰਾਜਿਆਂ- ਮਹਾਰਾਜਿਆਂ  ਦੇ ਜਮਾਨੇ ਤੋਂ ਹੀ ਚੱਲਦਾ ਆ ਰਿਹਾ ਹੈ। ਕੁਝ ਰਾਜੇ ਆਪਣੀ ਪ੍ਰਜਾ ਦੇ ਲਈ ਪਿਆਰ ਅਤੇ ਕੁਝ ਬੇਰਹਮੀ ਦੇ ਲਈ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਰਾਜੇ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਫੋਟੋਗ੍ਰਾਫੀ ਦਾ ਇਨ੍ਹਾਂ ਸ਼ੌਕ ਸੀ ਕਿ ਫੋਟੋਗਾ੍ਰਫੀ ਹੀ ਉਸ ਦੀ ਪਛਾਣ ਸੀ।  ਇਹ ਵੀ ਕਿਹਾ ਜਾਂਦਾ ਹੈ ਕਿ ਸੈਲਫੀ ਲੈਣ ਵਾਲੇ ਭਾਰਤ ਦੇ ਪਹਿਲੇ ਸ਼ਾਸਕ ਸਨक। ਪਿੰਕ ਸਿਟੀ ਜੈਪੁਰ ਦਾ ਰਾਜਾ ਰਾਮਸਿੰਘ ਮਹਾਰਾਜਾ ਜੈ ਸਿੰਘ ਦੀ ਮੌਤ ਦੇ ਬਾਅਦ ਰਾਜਾ ਬਣਿਆ । ਉਹ ਬਹੁਤ ਛੋਟੀ ਉਮਰ ''ਚ ਰਾਜਾ ਬਣ ਗਿਆ ਸੀ ਅਤੇ ਜਿਵੇ ਜਿਵੇ ਵੱਡੇ ਹੋਇਆ  ਫੋਟੋਗ੍ਰਾਫੀडਉਨ੍ਹਾਂ ਦਾ ਸ਼ੌਕ ਬਣ ਗਿਆ। ਉਨ੍ਹਾਂ ਨੂੰ ਇਸ ਕਲਾ ਦਾ ਇਨ੍ਹਾਂ ਜ਼ਨੂਨ ਸੀ ਕਿ ਦਾਸੀ,ਰਾਣੀਆਂ, ਪ੍ਰਜਾ ਦੇ ਵੀ ਉਨ੍ਹਾਂ ਨੇ ਕਈ ਫੋਟੋਸ਼ੂਟ ਵੀ ਕੀਤੇ। ਰਾਜਾ ਰਾਮ ਸਿੰਘ ਦੀਆਂ ਖਿੱਚੀਆਂ ਗਈਆਂ ਤਸਵੀਰਾਂ ਅੱਜਕਲ ਦੀਆਂ ਫੋਟੋਆਂ ਨੂੰ ਵੀ ਮਾਤ ਦੇ ਰਹੀਆਂ ਹਨ। ਤੁਸੀਂ ਵੀ ਇਨ੍ਹਾਂ ਦੀ ਫੋਟੋਗ੍ਰਾਫੀ ਦੇਖ ਕੇ ਹੈਰਾਨ ਹੋ ਜਾਵੋਗੇ 


Related News