ਦਾਲਚੀਨੀ ਦੀ ਵਰਤੋਂ ਕਰਨ ਨਾਲ ਹੋਵੇਗਾ ਬੱਚਿਆਂ ਦਾ ਦਿਮਾਗ ਤੇਜ
Sunday, Dec 11, 2016 - 11:31 AM (IST)

ਜਲੰਧਰ—ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਦੂਸਰੇ ਬੱਚਿਆ ਨਾਲੋ ਹੁਸ਼ਿਆਰ ਅਤੇ ਬੁੱਧੀਮਾਨ ਹੋਵੇ ਪਰ ਜ਼ਰੂਰੀ ਨਹੀ ਹੈ ਕੀ ਹਰ ਬੱਚੇ ਦਾ ਦਿਮਾਗ ਇਕੋ ਜਿਹਾ ਹੋਵੇ। ਕਈ ਬੱਚੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ। ਉਹ ਜੋ ਕੁਝ ਵੀ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਸਭ ਆਸਾਨੀ ਨਾਲ ਭੁੱਲ ਜਾਂÎਦੇ ਹਨ। ਅਜਿਹਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਬੱਚਿਆਂ ਨੂੰ ਸਹੀ ਮਾਤਰਾ ''ਚ ਪੋਸ਼ਣ ਨਾ ਮਿਲਣਾ । ਜਿਸ ਵਜ੍ਹਾਂ ਨਾਲ ਉਨ੍ਹਾਂ ਦੇ ਦਿਮਾਗੀ ਵਿਕਾਸ ਨਹੀ ਹੋ ਪਾਉਦਾ। ਜੇਕਰ ਤੁਹਾਡੇ ਬੱਚਿਆਂ ਦੇ ਨਾਲ ਵੀ ਕੁਝ ਅਜਿਹਾ ਹੋ ਰਿਹਾ ਹੈ ਤਾਂ ਇਸ ਲਈ ਉਨ੍ਹਾਂ ਨੂੰ ਦਾਲ ਚੀਨੀ ਦਾ ਸੇਵਨ ਜ਼ਰੂਰ ਕਰਵਾਓ।
ਇਕ ਰਿਸਰਚ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਬੱਚੇ ਨੂੰ ਸ਼ੁਰੂਆਤ ਤੋਂ ਹੀ ਦਾਲਚੀਨੀ ਦਾ ਸੇਵਨ ਕਰਵਾਇਆ ਜਾਵੇ ਤਾਂ ਉਨਾਂ ਦਾ ਮਾਨਸਿਕ ਵਿਕਾਸ ਤੇਜ ਹੁੰਦਾ ਹੈ ਅਤੇ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ ''ਚ ਮਦਦ ਮਿਲਦੀ ਹੈ । ਪੜਾਈ ''ਚ ਕੰਮਜ਼ੋਰ ਵਿਦਿਆਰਥੀ ਨੂੰ ਤੇਜ ਬਣਾਉਣ ਲਈ ਇਹ ਸਭ ਤੋਂ ਵਧੀਆਂ ਤਰੀਕਾਂ ਹੈ। ਇਸ ਦੇ ਨਾਲ ਹੀ ਦਾਲਚੀਨੀ ਦਾ ਸੇਵਨ ਕਰਨ ਨਾਲ ਖੂਨ ਦਾ ਸੰਚਾਰ ਹੁੰਦਾ ਹੈ ਅਤੇ ਇਸ ਦੇ ਨਾਲ ਉਨ੍ਹਾਂ ਦੀ ਯਾਦਦਾਸ਼ਤ ਤੇਜ ਹੁੰਦੀ ਹੈ।