ਕੀੜੀਆਂ ਵੀ ਦਿੰਦੀਆਂ ਹਨ ਕਈ ਫਾਇਦੇ

02/25/2017 11:50:05 AM

ਜਲੰਧਰ— ਕੀੜੀਆਂ ਬਹੁਤ ਛੋਟੇ ਆਕਾਰ ਦੀਆਂ ਹੁੰਦੀਆਂ ਹਨ। ਤੁਸੀਂ ਅੱਜ ਤੱਕ ਕੀੜੀਆਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਹੀ ਸੁਣਿਆਂ ਹੋਵੇਗਾ ਪਰ ਕੀ ਤੁਹਾਨੂੰ ਇਨ੍ਹਾਂ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਪਤਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾਂ ਰਹੇ ਹਾਂ ਕਿ ਕਿਸ ਤਰ੍ਹਾਂ ਕੀੜੀਆਂ ਪੌਦਿਆਂ ਨੂੰ ਫਾਇਦਾ ਪਹੁੰਚਾਉਂਦੀਆਂ ਹਨ। ਜੇਕਰ ਤੁਹਾਨੂੰ ਆਪਣੇ ਬਗੀਚੇ ''ਚ ਕੀੜੀਆਂ ਨਜ਼ਰ ਆ ਜਾਣ ਤਾਂ ਉਨ੍ਹਾਂ ਨੂੰ ਕਦੀ ਨ ਭਜਾਓ। ਕਿਉਂਕਿ ਕੀੜੀਆਂ ਸਾਡੇ ਬਗੀਚੇ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦੀਆਂ ਹਨ। ਕੁੱਝ ਕੀੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਪੌਦਿਆਂ ਦੇ ਵੱਧਣ ''ਚ ਮਦਦ ਕਰਦੀਆਂ ਹਨ। ਜਦੋਂ ਕੀੜੀਆਂ ਬਿੱਲ ਬਣਾ ਕੇ ਮਿੱਟੀ ''ਚ ਡੁੰਗੀ ਖ਼ੁਦਾਈ ਕਰਦੀਆਂ ਹਨ ਤਾਂ ਉਹ ਬਗੀਚੇ ਦੀ ਹਵਾ ਅਤੇ ਨਮੀ ਸੋਕਣ ''ਚ ਮਦਦ ਕਰਦੀਆਂ ਹਨ। ਇਸ ਦੇ ਨਾਲ ਪੌਦਿਆਂ ਦਾ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਇਸ ਤੋਂ ਇਲਾਵਾ ਕੀੜੀਆਂ ਉਨ੍ਹਾਂ ਕੀੜਿਆਂ ਨੂੰ ਵੀ ਮਾਰਦੀਆਂ ਹਨ ਜੋ ਬਗੀਚੇ ''ਚ ਲੱਗੇ ਫੁੱਲਾਂ ਦੇ ਲਈ ਖ਼ਤਰਾ ਪੈਦਾ ਕਰਦੇ ਹਨ।


Related News