ਕੁੱਤਿਆਂ ਦੀ ''ਸਮੱਗਲਿੰਗ'' ''ਚ ਫਸੀ ਐਂਬਰ ਹਰਡ

08/03/2015 8:07:07 AM

ਦੁਨੀਆ ਦੀਆਂ ਬੇਹੱਦ ਖੂਬਸੂਰਤ ਅਤੇ ਸੈਕਸੀ ਅਭਿਨੇਤਰੀਆਂ ਦੀ ਸੂਚੀ ''ਚ ਅਕਸਰ ਥਾਂ ਹਾਸਲ ਕਰਨ ਵਾਲੀ ਹਾਲੀਵੱੁੱਡ ਅਭਿਨੇਤਰੀ ਐਂਬਰ ਹਰਡ ਇਕ ਦਿਲਚਸਪ ਮਾਮਲੇ ''ਚ ਕੁੱਤਿਆਂ ਦੀ ਸਮੱਗਲਿੰਗ ਦੇ ਦੋਸ਼ ''ਚ ਫਸ ਗਈ ਹੈ। ਹਰਮਨਪਿਆਰੇ ਅਮੇਰਿਕੀ ਅਭਿਨੇਤਾ ਜੌਨੀ ਡੈਪ ਦੀ ਇਸ ਅਭਿਨੇਤਰੀ ਪਤਨੀ ''ਤੇ ਆਸਟ੍ਰੇਲੀਆ ''ਚ ਕੁੱਤਿਆਂ ਦੀ ਸਮੱਗਲਿੰਗ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ''ਤੇ ਗੈਰ-ਕਾਨੂੰਨੀ ਢੰਗਾਂ ਨਾਲ ਕੁੱਤਿਆਂ ਨੂੰ ਆਸਟ੍ਰੇਲੀਆ ਲਿਆਉਣ ਅਤੇ ਨਕਲੀ ਦਸਤਾਵੇਜ਼ ਪੇਸ਼ ਕਰਨ ਦਾ ਮਾਮਲਾ ਬਣਦਾ ਹੈ, ਜਿਸ ਵਿਚ ਉਸ ਨੂੰ 10 ਸਾਲ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ।
ਸੂਤਰਾਂ ਅਨੁਸਾਰ, ''''29 ਸਾਲਾ ਹਰਡ ਉਸ ਸਮੇਂ ਮੁਸੀਬਤ ਵਿਚ ਫਸੀ, ਜਦੋਂ ਉਹ ਬ੍ਰਿਸਬੇਨ ਏਅਰਪੋਰਟ ''ਤੇ ਪਹੁੰਚਣ ਤੋਂ ਬਾਅਦ ਆਪਣੇ ਯਾਰਕਸ਼ਾਇਰ ਟੇਰਿਅਰ ਨਸਲ ਦੇ ਕੁੱਤਿਆਂ ''ਪਿਸਟਲ'' ਅਤੇ ''ਬੂ'' ਦੇ ਦਸਤਾਵੇਜ਼ ਨਹੀਂ ਦਿਖਾ ਸਕੀ। ਅਸਲ ਵਿਚ ਉਸ ਦੇ ਪਤੀ ਉਥੇ ਆਪਣੀ ਇਕ ਫਿਲਮ ਦੇ ਸਿਲਸਿਲੇ ਵਿਚ ਕੰਮ ਕਰ ਰਹੇ ਸਨ ਅਤੇ ਉਹ ਉਨ੍ਹਾਂ ਨੂੰ ਮਿਲਣ ਉਨ੍ਹਾਂ ਪਿੱਛੇ ਉਥੇ ਪਹੁੰਚੀ ਸੀ।''''
ਹੁਣ 7 ਸਤੰਬਰ ਨੂੰ ਕਵੀਂਸਲੈਂਡ ਦੀ ਅਦਾਲਤ ''ਚ ਪੇਸ਼ੀ ਲਈ ਐਂਬਰ ਹਰਡ ਨੂੰ ਸੰਮਨ ਜਾਰੀ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਰੇਬੀਜ਼ ਵਰਗੀਆਂ ਬੀਮਾਰੀਆਂ ਦੀ ਰੋਕਥਾਮ ਲਈ ਆਸਟ੍ਰੇਲੀਆ ਵਿਚ ਜਾਨਵਰਾਂ ਨੂੰ ਲੈ ਕੇ ਕਾਫੀ ਸਖ਼ਤ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀਆਂ ਲਈ ਵੀ ਕਰਨਾ ਲਾਜ਼ਮੀ ਹੁੰਦਾ ਹੈ।
''ਫ੍ਰਾਈਡੇ ਨਾਈਟ ਲਾਈਟਸ'', ''ਆਲ ਦਿ ਬੁਆਇਜ਼ ਲਵ ਮੈਂਡੀ ਲੇਨ'', ''ਨੈਵਰ ਬੈਕ ਡਾਊਨ'', ''ਦਿ ਇਨਫੋਰਮਰਸ'' ਅਤੇ ''3 ਡੇਜ਼ ਟੂ ਕਿਲ'' ਵਰਗੀਆਂ ਫਿਲਮਾਂ ''ਚ ਅਭਿਨੈ ਕਰ ਚੁੱਕੀ ਹਰਡ ਨੇ 3 ਸਾਲ ਦੇ ਰੋਮਾਂਸ ਤੋਂ ਬਾਅਦ ਇਸੇ ਸਾਲ ਜੌਨੀ ਡੈਪ ਨਾਲ ਵਿਆਹ ਕੀਤਾ।
ਹੁਣ ਦੇ ਦਿਨਾਂ ''ਚ ਅਜਿਹੀਆਂ ਅਟਕਲਾਂ ਵੀ ਲੱਗਣ ਲੱਗੀਆਂ ਹਨ ਕਿ ਵਿਆਹ ਦੇ ਬਾਅਦ ਤੋਂ ਹੀ ਐਂਬਰ ਬਹੁਤ ਫਜ਼ੂਲਖਰਚੀ ਕਰ ਰਹੀ ਹੈ ਅਤੇ ਉਸ ਦਾ ਪਤੀ ਜੌਨੀ ਵੀ ਉਸ ਨੂੰ ਖੁਸ਼ ਰੱਖਣ ਲਈ ਉਸ ਨੂੰ ਕੁਝ ਨਹੀਂ ਕਹਿ ਰਿਹਾ, ਹਾਲਾਂਕਿ ਜੌਨੀ ਡੈਪ ਹਾਲੀਵੁੱਡ ਦੇ ਸਭ ਤੋਂ ਰਈਸ ਅਭਿਨੇਤਾਵਾਂ ''ਚੋਂ ਇਕ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਜੇ ਐਂਬਰ ਦੀ ਫਜ਼ੂਲਖਰਚੀ ਇੰਝ ਹੀ ਚੱਲਦੀ ਰਹੀ ਤਾਂ ਉਸ ਦੇ ਦੀਵਾਲੀਆ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਜੌਨੀ ਦਾ ਦੂਜਾ ਵਿਆਹ ਹੈ ਅਤੇ ਐਂਬਰ ਤੋਂ ਪਹਿਲਾਂ ਉਸ ਦਾ ਕਈ ਸੁੰਦਰੀਆਂ ਨਾਲ ਰੋਮਾਂਸ ਚੱਲਿਆ ਹੈ।


Related News