17 ਸਤੰਬਰ ਨੂੰ PM ਮੋਦੀ ਲਾਂਚ ਕਰਨਗੇ ਰਾਸ਼ਟਰੀ ਲੌਜਿਸਟਿਕ ਪਾਲਿਸੀ, ਆਈਸਰਾ ਦੇ ਵਿਨੋਦ ਵਸ਼ਿਸ਼ਟ ਹੋਣਗੇ ਸ਼ਾਮਲ

Thursday, Sep 15, 2022 - 07:12 PM (IST)

17 ਸਤੰਬਰ ਨੂੰ PM ਮੋਦੀ ਲਾਂਚ ਕਰਨਗੇ ਰਾਸ਼ਟਰੀ ਲੌਜਿਸਟਿਕ ਪਾਲਿਸੀ, ਆਈਸਰਾ ਦੇ ਵਿਨੋਦ ਵਸ਼ਿਸ਼ਟ ਹੋਣਗੇ ਸ਼ਾਮਲ

ਮੰਡੀ ਗੋਬਿੰਦਗੜ੍ਹ/ਖੰਨਾ (ਸੁਰੇਸ਼, ਸ਼ਾਹੀ, ਸੁਖਵਿੰਦਰ ਕੌਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣੇ ਜਨਮ ਦਿਨ ਮੌਕੇ ਦੇਸ਼ ਦੀ ਪਹਿਲੀ ਲੌਜਿਸਟਿਕ ਪਾਲਿਸੀ ਲਾਂਚ ਕਰਨ ਜਾ ਰਹੇ ਹਨ। ਇਸ ਸਮਾਗਮ ਵਿੱਚ ਦੇਸ਼ ਦੀਆਂ 30 ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਆਲ ਇੰਡੀਆ ਸਟੀਲ ਰੀ-ਰੋਲਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਵੀ ਸ਼ਾਮਲ ਹਨ। ਕੇਂਦਰੀ ਸਟੀਲ ਮੰਤਰਾਲੇ ਦੇ ਸੈਕਸ਼ਨ ਅਧਿਕਾਰੀ ਰਜਤ ਯਾਦਵ ਵੱਲੋਂ ਅੱਜ ਵਿਨੋਦ ਵਸ਼ਿਸ਼ਟ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਸਮਾਗਮ ਵਿੱਚ ਸੱਦੇ ਗਏ 30 ਡੈਲੀਗੇਟਾਂ 'ਚੋਂ ਆਈਆਈਆਰਏ ਦੇ ਪ੍ਰਧਾਨ ਨੂੰ ਸ਼ਾਮਲ ਕਰਨ ਲਈ ਵਿਸ਼ੇਸ਼ ਸੰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ : ਸਕੂਲ ਸਿੱਖਿਆ ਵਿਭਾਗ 'ਚ ਜਲਦ ਸ਼ੁਰੂ ਹੋਵੇਗੀ ਈ.ਟੀ.ਟੀ. ਅਧਿਆਪਕਾਂ ਦੀ ਭਰਤੀ

ਵਰਨਣਯੋਗ ਹੈ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਬਾਅਦ ਵੀ ਦੇਸ਼ ਵਿਚ ਇਕ ਥਾਂ ਤੋਂ ਦੂਜੀ ਥਾਂ ਅਤੇ ਇਕ ਸੂਬੇ ਤੋਂ ਦੂਜੇ ਸੂਬੇ ਅਤੇ ਗੁਆਂਢੀ ਦੇਸ਼ਾਂ ਵਿਚ ਮਾਲ ਭੇਜਣ ਲਈ ਕੋਈ ਲਾਜਿਸਟਿਕ ਨੀਤੀ ਨਹੀਂ ਸੀ, ਜਿਸ ਨੂੰ ਤਿਆਰ ਕਰ ਹੁਣ ਮੋਦੀ 17 ਸਤੰਬਰ ਨੂੰ ਦੇਸ਼ ਵਾਸੀਆਂ ਨੂੰ ਤੋਹਫ਼ਾ ਦੇਣ ਜਾ ਰਹੇ ਹਨ। ਇਸ ਮੌਕੇ ਸਿਰਫ਼ 30 ਵਿਅਕਤੀਆਂ ਦੀ ਸੂਚੀ ਵਿੱਚ ਆਈਸਰਾ ਦੇ ਕੌਮੀ ਪ੍ਰਧਾਨ ਵਿਨੋਦ ਵਸ਼ਿਸ਼ਟ ਨੂੰ ਸ਼ਾਮਲ ਕਰਨਾ ਲੋਹਾ ਨਗਰੀ ਮੰਡੀ, ਗੋਬਿੰਦਗੜ੍ਹ ਅਤੇ ਖੰਨਾ ਦੇ ਵਾਸੀਆਂ ਲਈ ਮਾਣ ਵਾਲੀ ਗੱਲ ਹੈ।


author

Anuradha

Content Editor

Related News