ਆਟੋ ਤੋਂ ਉੱਤਰਦੇ ਸਮੇਂ ਵਿਦਿਆਰਥਣ ਦੇ ਉੱਪਰ ਚੜ੍ਹਿਆ ਟਾਇਰ, ਮੌਤ

09/27/2022 1:01:57 AM

ਲੁਧਿਆਣਾ (ਰਾਜ) : ਪਿਤਾ ਬੇਟੀ ਨੂੰ ਸਕੂਲੋਂ ਘਰ ਵੱਲ ਲੈ ਕੇ ਨਿਕਲਿਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਬੇਟੀ ਉਸ ਦੀ ਘਰ ਤੱਕ ਨਹੀਂ ਪੁੱਜ ਸਕੇਗੀ। ਰਸਤੇ ’ਚ ਵਿਅਕਤੀ ਦੀ ਬਾਈਕ ਖਰਾਬ ਹੋ ਗਈ। ਉਸ ਨੇ ਬੇਟੀ ਨੂੰ ਘਰ ਤੱਕ ਜਾਣ ਲਈ ਆਟੋ ’ਚ ਬੈਠਾ ਦਿੱਤਾ, ਜਦੋਂ ਲੜਕੀ ਆਟੋ ਤੋਂ ਉੱਤਰਨ ਲੱਗੀ ਤਾਂ ਚਾਲਕ ਨੇ ਲਾਪ੍ਰਵਾਹੀ ਨਾਲ ਆਟੋ ਚਲਾ ਦਿੱਤਾ, ਜਿਸ ਕਾਰਨ ਸੰਤੁਲਨ ਵਿਗੜਨ ਕਾਰਨ ਲੜਕੀ ਡਿੱਗ ਗਈ ਅਤੇ ਆਟੋ ਦਾ ਪਿਛਲਾ ਟਾਇਰ ਉਸ ਦੀ ਛਾਤੀ ਦੇ ਉੱਪਰੋਂ ਗੁਜ਼ਰ ਗਿਆ। ਗੰਭੀਰ ਹਾਲਤ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਮਨਪ੍ਰੀਤ ਕੌਰ (20) ਹੈ, ਜੋ ਕਿ ਸ਼ਿਮਲਾਪੁਰੀ ਦੀ ਰਹਿਣ ਵਾਲੀ ਹੈ। ਹਾਦਸੇ ਤੋਂ ਬਾਅਦ ਮੁਲਜ਼ਮ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਅਣਪਛਾਤੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਗੁਆਂਢੀ ਨੂੰ ਮੌਤ ਦੇ ਘਾਟ ਉਤਾਰਨ ਕਰਨ ਵਾਲਾ ਕਾਤਲ ਤੇ ਇਕ ਹੋਰ ਨਸ਼ਾ ਤਸਕਰ ਗ੍ਰਿਫ਼ਤਾਰ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਾਜਵਿੰਦਰ ਸਿੰਘ ਨੇ ਦੱਸਿਆ ਕਿ 24 ਸਤੰਬਰ ਨੂੰ ਦੁਪਹਿਰ ਕਰੀਬ ਸਾਢੇ 3 ਵਜੇ ਉਹ ਆਪਣੀ ਬੇਟੀ ਮਨਪ੍ਰੀਤ ਕੌਰ ਨੂੰ ਰਾਹੋਂ ਰੋਡ ਸਥਿਤ ਸ਼ਿਫਾਲੀ ਸਕੂਲ ’ਚੋਂ ਬਾਈਕ ’ਤੇ ਲੈਣ ਗਿਆ ਸੀ, ਜਦੋਂ ਉਹ ਬਾਈਕ ’ਤੇ ਜਾ ਰਹੇ ਸਨ ਤਾਂ ਰਸਤੇ ’ਚ ਅਚਾਨਕ ਬਾਈਕ ਬੰਦ ਹੋ ਗਿਆ। ਕੁਝ ਦੇਰ ਉਸ ਨੇ ਬਾਈਕ ਸਟਾਰਟ ਕਰਨ ਦਾ ਯਤਨ ਕੀਤਾ ਪਰ ਬਾਈਕ ਸਟਾਰਟ ਨਹੀਂ ਹੋਈ। ਇਸ ਲਈ ਉਸ ਨੇ ਬੇਟੀ ਨੂੰ ਆਟੋ ਰਿਕਸ਼ਾ ’ਚ ਬਿਠਾ ਕੇ ਘਰ ਵੱਲ ਭੇਜ ਦਿੱਤਾ।

ਕੁਝ ਦੇਰ ਬਆਦ ਬਾਈਕ ਠੀਕ ਕਰਵਾ ਕੇ ਉਹ ਆਟੋ ਦੇ ਪਿੱਛੇ-ਪਿੱਛੇ ਜਾਣ ਲੱਗ ਗਿਆ। ਸਵਰਣ ਪਾਰਕ ਕੋਲ ਉਸ ਦੀ ਬੇਟੀ ਆਟੋ ਤੋਂ ਉੱਤਰ ਰਹੀ ਸੀ। ਉਸੇ ਸਮੇਂ ਚਾਲਕ ਨੇ ਇਕਦਮ ਆਟੋ ਰਿਕਸ਼ਾ ਭਜਾ ਲਿਆ। ਸੰਤੁਲਨ ਵਿਗੜਨ ਕਾਰਨ ਉਹ ਡਿੱਗ ਗਈ ਅਤੇ ਆਟੋ ਦਾ ਪਿਛਲਾ ਟਾਇਰ ਉਸ ਦੀ ਛਾਤੀ ਉੱਪਰੋਂ ਨਿਕਲ ਗਿਆ। ਉਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਧਰ, ਏ. ਐੱਸ. ਆਈ. ਅਮਰੀਕ ਚੰਦ ਦਾ ਕਹਿਣਾ ਹੈ ਕਿ ਆਟੋ ਦਾ ਨੰਬਰ ਉਸ ਕੋਲ ਆ ਗਿਆ ਹੈ, ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।


Anuradha

Content Editor

Related News