ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

Monday, Oct 16, 2023 - 04:36 PM (IST)

ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

ਖੰਨਾ (ਸ਼ਾਹੀ) : ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਇਕ ਸਰਕੂਲਰ ਜਾਰੀ ਕਰ ਕੇ ਕਾਰਖਾਨਿਆਂ, ਦਫ਼ਤਰਾਂ, ਕਾਰਪੋਰੇਸ਼ਨਾਂ ’ਚ ਨੌਕਰੀ ਕਰਨ ਵਾਲਿਆਂ ਲਈ ਘੱਟੋ-ਘੱਟ ਮਜ਼ਦੂਰੀ ਦੀਆਂ ਦਰਾਂ ਵਧਾ ਦਿੱਤੀਆਂ ਹਨ। 13 ਅਕਤੂਬਰ ਨੂੰ ਜਾਰੀ ਹੋਇਆ ਨੋਟੀਫਿਕੇਸ਼ਨ 1 ਸਤੰਬਰ 2023 ਤੋਂ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਐਕਸ਼ਨ 'ਚ DGP ਪੰਜਾਬ, ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਸਖ਼ਤ ਹੁਕਮ

ਨੋਟੀਫਿਕੇਸ਼ਨ ਅਨੁਸਾਰ ਹੁਣ ਸੂਬੇ ’ਚ ਅਨਸਕਿਲਡ (ਚਪੜਾਸੀ, ਚੌਂਕੀਦਾਰ, ਹੈਲਪਰ ਆਦਿ) ਨੂੰ 10736.75 ਰੁਪਏੇ ਮਾਸਿਕ 412.95 ਰੁਪਏ ਰੋਜ਼ਾਨਾ, ਸੈਮੀ ਸਕਿਲਡ (ਅਨਸਕਲਿਡ ਦੇ ਪਦ ’ਤੇ 10 ਸਾਲ ਦਾ ਅਨੁਭਵ ਜਾਂ ਨਵਾਂ ਆਈ. ਟੀ. ਆਈ. ’ਤੇ ਡਿਪਲੋਮਾ ਧਾਰਕ) 11516.75 ਰੁਪਏ ਮਾਸਿਕ 442.95 ਰੁਪਏ ਰੋਜ਼ਾਨਾ, ਸਕਿਲਡ (ਸੈਮੀ ਸਕਿਲਡ ਪਦ ’ਤੇ 5 ਸਾਲ ਦਾ ਅਨੁਭਵ ਵਾਲਾ, ਲੁਹਾਰ, ਇਲੈਕਟਰੀਸ਼ਨ ਆਦਿ) 12413.75 ਰੁਪਏ ਮਾਸਿਕ ਅਤੇ 477.45 ਰੁਪਏ ਰੋਜ਼ਾਨਾ, ਹਾਈ ਸਕਿਲਡ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ, ਟਰੱਕ ਡਰਾਈਵਰ, ਕ੍ਰੇਨ ਡਰਾਈਵਰ ਆਦਿ) 13445.75 ਰੁਪਏ ਮਾਸਿਕ ਅਤੇ 517.14 ਰੁਪਏ ਰੋਜ਼ਾਨਾ, ਸਟਾਫ ਕੈਟਾਗਿਰੀ ੲੇ (ਪੋਸਟ ਗ੍ਰੈਜੂਏਟ, ਐੱਮ. ਬੀ. ਏ. ਆਦਿ) 15906.75 ਰੁਪਏ ਮਾਸਿਕ, ਸਟਾਫ ਕੈਟਾਗਿਰੀ ਬੀ (ਗਰੇਜੂਏਟ) 14236.75 ਰੁਪਏ ਮਾਸਿਕ, ਸਟਾਫ ਕੈਟਾਗਿਰੀ ਸੀ (ਅੰਡਰ ਗਰੇਜੂਏਟ) 12736.75 ਰੁਪਏ ਅਤੇ ਸਟਾਫ ਕੈਟਾਗਿਰੀ ਡੀ (10ਵੀਂ ਪਾਸ) 11536.75 ਰੁਪਏ ਮਾਸਿਕ ਤਹਿ ਕੀਤੇ ਗਏ ਹਨ ।

ਇਹ ਵੀ ਪੜ੍ਹੋ : ਤਲਾਕ ਲੈਣ ਦੀ ਜ਼ਿੱਦ 'ਚ ਪਤੀ ਨਾਲ ਕੀਤੀ ਜੱਗੋਂ ਤੇੇਰ੍ਹਵੀਂ, ਸਹੇਲੀ ਨਾਲ ਮਿਲ ਟੱਪੀਆਂ ਸਾਰੀਆਂ ਹੱਦਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News