ਏਸ਼ੀਆ ਦੇ ਸਭ ਤੋਂ ਵੱਡੇ ਗੋਦਾਮ ਦੇ ਬਾਹਰ

12/12/2018 11:07:18 AM

ਲੁਧਿਆਣਾ (ਹਨੀ)-ਸਾਹਨੇਵਾਲ ਕਸਬੇ ’ਚ ਬਣੇ ਏਸ਼ੀਆ ਦੇ ਸਭ ਤੋਂ ਵੱਡੇ ਐੱਫ. ਸੀ. ਆਈ. ਦੇ ਗੋਦਾਮ ਦੇ ਬਾਹਰ ਅੱਜ ਭਾਰਤੀ ਖਾਧ ਨਿਗਮ ਐਗਜ਼ੀਕੂਟਿਵ ਸਟਾਫ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਹੱਕੀ ਮੰਗਾਂ ਲਈ ਜ਼ਿਲਾ ਪ੍ਰਧਾਨ ਚੰਦਨ ਸ਼ੁਭਮ ਦੀ ਅਗਵਾਈ ਹੇਠ ਸਾਹਨੇਵਾਲ ਦੇ ਖਾਧ ਭੰਡਾਰ ਡਿਪੂ ਬਾਹਰ ਐੱਫ. ਸੀ. ਆਈ. ਮੈਨੇਜਮੈਂਟ ਦੇ ਖਿਲਾਫ 12 ਕਰਮਚਾਰੀਆਂ ਦੇ ਤਬਾਦਲਿਆਂ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਐੱਫ. ਸੀ. ਆਈ. ਦੇ ਗੋਦਾਮ ਦੇ ਬਾਹਰ ਧਰਨਾ ਲਾਇਆ ਗਿਆ। ਜ਼ਿਲਾ ਪ੍ਰਧਾਨ ਚੰਦਨ ਸ਼ੁਭਮ ਨੇ ਦੱਸਿਆ ਕਿ ਐਗਜ਼ੀਕੂਟਿਵ ਸਟਾਫ ਯੂਨੀਅਨ ਆਪਣੀਅਾਂ ਮੰਗਾਂ ਜਿਵੇਂ ਕਿ ਤਨਖਾਹ ਵਿਚ ਵਾਧਾ, ਓਵਰ ਟਾਈਮ ਅਤੇ ਪੀ. ਐੱਲ. ਆਈ. ਵਰਗੀਆਂ ਹੋਰ ਮੰਗਾਂ ਲਈ 11 ਨਵੰਬਰ 2018 ਤੋਂ ਵਰਕ ਟੂ ਰੂਲ ਦੇ ਮੁਤਾਬਕ ਕੰਮ ਕਰ ਰਹੀ ਹੈ ਜਿਸ ਕਾਰਨ ਭਾਰਤੀ ਖਾਧ ਨਿਗਮ ਦੀ ਮੈਨੇਜਮੈਂਟ ਨੇ ਪੰਜਾਬ ਦੇ 12 ਕਰਮਚਾਰੀਆਂ ਦਾ ਤਬਾਦਲਾ ਗਲਤ ਤਰੀਕੇ ਨਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਅਾਂ, ਉਦੋਂ ਤੱਕ ਵਰਕ ਟੂ ਰੂਲ ਹੀ ਕੰਮ ਕੀਤਾ ਜਾਵੇਗਾ ਅਤੇ ਚੱਲ ਰਹੀ ਹਡ਼ਤਾਲ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਅਮਰਜੀਤ ਬਾਤਿਸ਼ ਜ਼ਿਲਾ ਚੇਅਰਮੈਨ, ਸੁਧੀਰ ਕੁਮਾਰ ਜ਼ਿਲਾ ਸਕੱਤਰ, ਰਿੰਕੂ ਕੁਮਾਰ ਸਮੇਤ ਹੋਰ ਕਈ ਮੁਲਾਜ਼ਮ ਹਡ਼ਤਾਲ ’ਚ ਹਾਜ਼ਰ ਸਨ।


Related News