9 ਨੂੰ ਹੋਣ ਜਾ ਰਹੇ ਰਾਸ਼ਨ ਵੰਡ ਸਮਾਰੋਹ ਨੂੰ ਲੈ ਕੇ ਉਦਯੋਗ ਮੰਤਰੀ ਨੂੰ ਦਿੱਤਾ ਸੱਦਾ-ਪੱਤਰ
Monday, Dec 03, 2018 - 11:09 AM (IST)

ਲੁਧਿਆਣਾ (ਰਿੰਕੂ)-ਪੰਜਾਬ ਦੇ ਉਦਯੋਗ ਮੰਤਰੀ ਐਤਵਾਰ ਨੂੰ ਰਡ਼੍ਹੀ ਮੁਹੱਲਾ ਸਥਿਤ ਆਪਣੇ ਸਹੁਰੇ ਤੇ ਸ੍ਰੀ ਗਿਆਨ ਸਥਲ ਮੰਦਿਰ ਸਭਾ ਦੇ ਮੁੱਖ ਸਰਪ੍ਰਸਤ ਜਗਦੀਸ਼ ਬਜਾਜ ਦੇ ਨਿਵਾਸ ’ਤੇ ਪਹੁੰਚੇ, ਜਿੱਥੇ ਮੰਦਰ ਸਭਾ ਦੇ ਅਹੁਦੇਦਾਰਾਂ ਤੋਂ ਇਲਾਵਾ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਤੇ ਹੋਰ ਪਤਵੰਤਿਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਮੰਦਰ ਸਭਾ ਦੇ ਅਹੁਦੇਦਾਰਾਂ ਪ੍ਰਧਾਨ ਪ੍ਰਵੀਨ ਬਜਾਜ, ਸੀਨੀ. ਵਾਈਸ ਚੇਅਰਮੈਨ ਰਾਜ ਕੁਮਾਰ ਵਰਮਾ, ਜਨਰਲ ਸਕੱਤਰ ਰਮੇਸ਼ ਗੁੰਬਰ, ਹਰਦਿਆਲ ਅਮਨ, ਰਤਨ ਲਾਲ ਗਰਗ, ਨਰੇਸ਼ ਗੋਇਲ, ਰਾਕੇਸ਼ ਬਜਾਜ ਤੇ ਅਮਰਜੋਤ ਸਿੰਘ ਨੇ 9 ਦਸੰਬਰ ਨੂੰ ਕਰਵਾਏ ਜਾ ਰਹੇ 255ਵੇਂ ਰਾਸ਼ਨ ਵੰਡ ਸਮਾਰੋਹ ਨੂੰ ਲੈ ਕੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਨੂੰ ਸੱਦਾ-ਪੱਤਰ ਦੇ ਕੇ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਜਾਣਕਾਰੀ ਦਿੱਤੀ। ਮੰਤਰੀ ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਕਿ ਮੰਦਰ ਸਭਾ ਦੇ ਕਾਰਜ ਬੇਮਿਸਾਲ ਹਨ, ਜਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋਡ਼੍ਹੀ ਹੈ, ਸ੍ਰੀ ਵਿਜੇ ਚੋਪਡ਼ਾ ਜੀ ਦੀ ਪ੍ਰੇਰਣਾ ਨਾਲ ਅੱਜ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਅਜਿਹੇ ਸੇਵਾ ਕਾਰਜ ਪੰਜਾਬ ਸਮੇਤ ਹੋਰਨਾਂ ਰਾਜਾਂ ’ਚ ਵੀ ਚਲਾਏ ਜਾ ਰਹੇ ਹਨ। ਇਸ ਮੌਕੇ ਮੋਚਪੁਰਾ ਬਾਜ਼ਾਰ ਤੋਂ ਉਦਯੋਗਪਤੀ ਰਮੇਸ਼ ਗਰਗ, ਸੰਤੋਖ ਸਿੰਘ ਖੁਰਾਣਾ, ਵਿਨੇ ਸਿੰਘਲ, ਵਰੁਣ ਬਰਾਡ਼ਾ, ਟੋਨੀ ਬਜਾਜ, ਸੋਨੂ ਬਜਾਜ ਆਦਿ ਮੌਜੂਦ ਰਹੇ।