ਲਲਤੋਂ ’ਤੇ ਹਮਲਾ ਕਰਨ ਵਾਲੇ ਬਖਸ਼ੇ ਨਾ ਜਾਣ : ਮਜੀਠੀਆ
Monday, Nov 05, 2018 - 10:44 AM (IST)

ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਯਾਨੰਦ ਹਸਪਤਾਲ ’ਚ ਯੂਥ ਵਿੰਗ ਦੇ ਨੇਤਾ ਤੇ ਸਾਬਕਾ ਮੈਂਬਰ ਬਲਾਕ ਸੰਮਤੀ ਮਨਜਿੰਦਰ ਸਿੰਘ ਲਲਤੋਂ ਦੀ ਖਬਰ ਲਈ ਪੁੱਜੇ। ਮਜੀਠੀਆ ਨੇ ਜਿਥੇ ਲਲਤੋਂ ਦੀ ਖਬਰ ਲਈ, ਉਥੇ ਪੁਲਸ ਕਮਿਸ਼ਨਰ ਲੁਧਿਆਣਾ ਨਾਲ ਗੱਲ ਕਰ ਕੇ ਲਲਤੋਂ ’ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਲਲਤੋਂ ’ਤੇ ਹਮਲਾ ਕਰਨ ਵਾਲੇ ਬਖਸ਼ੇ ਨਾ ਜਾਣ ਅਤੇ ਲਲਤੋਂ ਦੇ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੈ। ਪੰਜਾਬ ’ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਦਿਨ-ਦਿਹਾਡ਼ੇ ਡਾਕੇ ਤੇ ਕਤਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ, ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਹਰਪ੍ਰੀਤ ਸਿੰਘ ਸ਼ਿਵਾਲਿਕ, ਪ੍ਰਭਜੋਤ ਸਿੰਘ ਧਾਲੀਵਾਲ, ਤਨਵੀਰ ਸਿੰਘ ਧਾਲੀਵਾਲ, ਜਸਪਾਲ ਸਿੰਘ ਗਿਆਸਪੁਰਾ, ਗੁਰਦੀਪ ਸਿੰਘ ਗੋਸ਼ਾ, ਰਛਪਾਲ ਸਿੰਘ, ਸਿਮਰ ਢਿੱਲੋਂ, ਤਰਸੇਮ ਸਿੰਘ ਭਿੰਡਰ, ਗੁਰਪ੍ਰੀਤ ਬੱਬਲ, ਬਲਜੀਤ ਸਿੰਘ ਛੱਤਵਾਲ, ਸਤਨਾਮ ਕੈਲੇ, ਗੁਰਜੀਤ ਛਾਬਡ਼ਾ ਆਦਿ ਹਾਜ਼ਰ ਸਨ।