ਲੁਧਿਆਣਾ ’ਚ ਮੱਕੀ ਦੀ ਰੋਟੀ ਦੇ ਨਜ਼ਾਰੇ!

Monday, Nov 05, 2018 - 10:46 AM (IST)

ਲੁਧਿਆਣਾ ’ਚ ਮੱਕੀ ਦੀ ਰੋਟੀ ਦੇ ਨਜ਼ਾਰੇ!

ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ’ਚ ਹੁਣ ਹਰ ਐਤਵਾਰ ਨੂੰ ਅਗਰ ਨਗਰ ਲਾਗੇ ਖੇਤੀਬਾਡ਼ੀ ਦਫਤਰ ’ਚ ਜੋ ਕਿਸਾਨ ਮੰਡੀ ਲਗਦੀ ਹੈ, ਉਥੇ ਹੁਣ ਪਿੰਡਾਂ ਤੋਂ ਤਿਆਰ ਕੀਤਾ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਮੌਕੇ ’ਤੇ ਤਿਆਰ ਕੀ ਤੀ ਰੋਟੀ ਲੁਧਿਆਣਾ ਦੇ ਲੋਕ ਛਕ ਸਕਣਗੇ। ਅੱਜ ਮੰਡੀ ਦਾ ਦੌਰਾ ਕਰਨ ’ਤੇ ਦੱਸਿਆ ਕਿ ਜਿਥੇ ਦੇਸੀ ਖਾਦ ਨਾਲ ਬੀਜ਼ੀਆਂ ਸਬਜ਼ੀਆਂ ਲੈਣ ਲਈ ਲੁਧਿਆਣਾ ਦੇ ਵਸਨੀਕਾਂ ’ਚ ਖਿੱਚ ਸੀ, ਉਥੇ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾ ਰਹੇ ਸਨ। ਪਤਾ ਕਰਨ ’ਤੇ ਦੱਸਿਆ ਕਿ 50 ਰੁਪਏ ਦੀਆਂ ਦੋ ਰੋਟੀਆਂ, ਸਾਗ, ਮੱਖਣ, ਅਚਾਰ, ਮੂਲੀ, ਹਰੀ ਮਿਰਚ ਖਾਣ ਲਈ ਦਿੱਤੀ ਜਾ ਰਹੀ ਸੀ। ਪਿੰਡੋਂ ਆਈਆਂ ਅੌਰਤਾਂ ਮੌਕੇ ’ਤੇ ਰੋਟੀਆਂ ਬਣਾ ਕੇ ਤੱਤੀਆਂ-ਤੱਤੀਆਂ ਦੇ ਰਹੀਆਂ ਸਨ। ਮੰਡੀ ਲਾਉਣ ਵਾਲੇ ਅਧਿਕਾਰੀ ਜਸਪ੍ਰੀਤ ਸਿੰਘ ਖਹਿਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰ ਐਤਵਾਰ ਨੂੰ ਲੱਗਦੀ ਹੈ, ਦੁਪਿਹਰ ਤੇ ਸ਼ਾਮ ਤੱਕ ਜਿੱਥੇ ਦੇਸੀ ਖਾਦ ਨਾਲ ਤਿਆਰ ਕੀਤੀਆਂ ਸਬਜ਼ੀਆਂ ਅਚਾਰ ਤੇ ਹੋਰ ਵਾਜ਼ਬ ਰੇਟਾਂ ਤੇ ਸਾਮਾਨ ਮਿਲਦਾ ਹੈ। ਮੰਡੀ ’ਚ ਆਏ ਕਿਸਾਨ ਯੁਗੇਵਸ਼ਰ ਸਿੰਘ ਲੋਹਾਰਾ ਨੇ ਕਿਹਾ ਕਿ ਜੇਕਰ ਸਾਰੇ ਕਿਸਾਨ ਇਸ ਰਾਹ ਪੈ ਜਾਣ ਤਾਂ ਮਾਲੋ-ਮਾਲ ਹੋ ਜਾਣਗੇ ਤੇ ਖੁਦਕੁਸ਼ੀਆਂ ਤੋਂ ਕਿਸਾਨ ਬਚ ਜਾਣਗੇ। ਇਹ ਚੰਗਾ ਉਪਰਾਲਾ ਹੈ।


Related News