ਆਰਟ ਪ੍ਰਦਰਸ਼ਨੀ ’ਚ 15 ਆਰਟਿਸਟਾਂ ਨੇ ਦਿਖਾਈ ਆਪਣੀ ਕਲਾ
Saturday, Nov 03, 2018 - 11:44 AM (IST)

ਲੁਧਿਆਣਾ (ਮੀਨੂ)- ਰੇਖਾਜ ਸਕੂਲ ਆਫ ਆਰਟ ਵਲੋਂ ਸਤਲੁਜ ਕਲੱਬ ਵਿਖੇ ਦੋ ਦਿਨਾਂ ਕਲਾ ਪ੍ਰਦਰਸ਼ਨੀ ਲਾਈ ਗਈ, ਜਿਸ ਵਿਚ 15 ਕਲਾਕਾਰਾਂ ਨੇ ਆਪਣੀ ਕਲਾ ਦੀ ਖੂਬਸੂਰਤੀ ਨੂੰ ਪੇਸ਼ ਕੀਤਾ। ਪ੍ਰਦਰਸ਼ਨੀ ਦਾ ਉਦਘਾਟਨ ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤਾ। ਇਸ ਕਲਾ ਪ੍ਰਦਰਸ਼ਨੀ ’ਚ ਹਿੱਸਾ ਲੈ ਰਹੀਆਂ ਅਦਿਤੀ ਸੂਦ, ਨਿਧੀ ਗੁਪਤਾ, ਰੀਨਮ ਅਰਸ਼ਿਤਾ ਤਲਵਾੜ ਨੇ ਦੱਸਿਆ ਕਿ ਉਨ੍ਹਾਂ ਨੇ ਥੀਮ ਬੇਸਡ ਪੇਂਟਿੰਗਜ਼ ਤਿਆਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਸਤਲੁਜ ਕਲੱਬ ਦੀ ਕਲਚਰਰ ਸਕੱਤਰ ਮੋਨਿਕਾ ਮਿੱਤਲ ਵੀ ਮੌਜੂਦ ਰਹੀ ।