ਸਮਾਜ ਅਧਿਕਾਰ ਕਲਿਆਣ ਪਾਰਟੀ ਦੀ ਮੀਟਿੰਗ ਆਯੋਜਿਤ

Saturday, Nov 03, 2018 - 11:45 AM (IST)

ਸਮਾਜ ਅਧਿਕਾਰ ਕਲਿਆਣ ਪਾਰਟੀ ਦੀ ਮੀਟਿੰਗ ਆਯੋਜਿਤ

ਲੁਧਿਆਣਾ (ਕਾਲੀਆ)- ਸਮਾਜ ਅਧਿਕਾਰ ਕਲਿਆਣ ਪਾਰਟੀ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਦਵਿੰਦਰ ਸਿੰਘ ਰਾਮਗਡ਼੍ਹੀਆ ਦੀ ਅਗਵਾਈ ’ਚ ਮੰਡੀ ਮੁੱਲਾਂਪੁਰ ਵਿਖੇ ਹੋਈ, ਜਿਸ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਉਲੀਕੇ ਗਏ ਅਤੇ ਨਵੇਂ ਆਹੁਦੇਦਾਰਾਂ ਦੀਆਂ ਸਰਬਸੰਮਤੀ ਨਾਲ ਨਿਯੁਕਤੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਵਿਧਾਨ ਸਭਾ ਹਲਕਾ ਦਾਖਾ ਤੋਂ ਯੂਥ ਪ੍ਰਧਾਨ ਜਸਵੀਰ ਸਿੰਘ ਅਤੇ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਨੂੰ ਨਿਯੁਕਤ ਕੀਤਾ ਗਿਆ। ਮੀਟਿੰਗ ’ਚ ਲੁਧਿਆਣਾ ਲੋਕ ਸਭਾ ਉਮੀਦਵਾਰ ਹਰਮਨ ਟਿਵਾਣਾ, ਮਹਿਲਾ ਵਿੰਗ ਸੂਬਾ ਪ੍ਰਧਾਨ ਉਸ਼ਮਾ ਸਿੰਗਲਾ, ਸੂਬਾ ਸੈਕਟਰੀ ਗੁਰਜੀਤ ਸਿੰਘ ਜਿੰਮੀ, ਲੋਕ ਸਭਾ ਫਤਿਹਗਡ਼੍ਹ ਤੋਂ ਉਮੀਦਵਾਰ ਹਰੀ ਨਾਥ ਨਾਰੰਗ, ਸੂਬਾ ਸਕੱਤਰ ਜਸਵੀਰ ਸਿੰਘ ਬੱਲ ਨੂੰ ਬਣਾਇਆ ਗਿਆ। ਇਸ ਸਮੇਂ ਪ੍ਰਕਾਸ਼ ਸੋਨੂੰ, ਕਰਮਜੀਤ ਸਿੰਘ, ਲਵਪ੍ਰੀਤ ਸਿੰਘ, ਚਰਨਵੀਰ ਸਿੰਘ, ਬੀਬੀ ਅਮਰਜੀਤ ਕੌਰ, ਗੁਰਜੀਤ ਕੌਰ, ਜਸਵੀਰ ਸਿੰਘ, ਕਰਨੈਲ ਸਿੰਘ, ਸ਼ੰਕਰ ਦਾਸ, ਰਣਧੀਰ ਸਿੰਘ, ਮਨਪ੍ਰੀਤ ਸਿੰਘ, ਭਾਗ ਸਿੰਘ, ਦਲਜਿੰਦਰ ਸਿੰਘ ਲਾਡੀ, ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ ਸੰਗਰੂਰ ਆਦਿ ਪਾਰਟੀ ਵਰਕਰ ਹਾਜ਼ਰ ਸਨ।


Related News