ਨਵਦੀਪ ਸ਼ਰਮਾ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ

Monday, Nov 05, 2018 - 10:38 AM (IST)

ਨਵਦੀਪ ਸ਼ਰਮਾ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ

ਖੰਨਾ (ਸੁਖਵਿੰਦਰ ਕੌਰ)-ਸਥਾਨਕ ਨਰੇਸ਼ ਚੰਦਰ ਖੇਡ ਮੈਦਾਨ ’ਚ ਸ਼ਮੈਸ਼ਰ ਕ੍ਰਿਕਟ ਕਲੱਬ ਖੰਨਾ ਵਲੋਂ ਕਰਵਾਏ ਜਾ ਰਹੇ ਪਹਿਲੇ ਕ੍ਰਿਕਟ ਟੂਰਨਾਮੈਂਟ ਦੌਰਾਨ ਯੂਥ ਆਗੂ ਤੇ ਸਮਾਜ ਸੇਵੀ ਨਵਦੀਪ ਸ਼ਰਮਾ ਉਚੇੇਚੇ ਤੌਰ ’ਤੇ ਪੁੱਜੇ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਹ ਮੈਚ ਗੈਲੀ ਕ੍ਰਿਕਟ ਕਲੱਬ ਤੇ ਕੁਰੂਕਸ਼ੇਤਰ ਕਲੱਬ ’ਚ ਹੋਇਆ। ਟੂਰਨਾਮੈਂਟ ਦੌਰਾਨ ਹੋਏ ਸਮਾਗਮ ਦੌਰਾਨ ਨਵਦੀਪ ਸ਼ਰਮਾ ਨੇ ਕਿਹਾ ਕਿ ਇਹੋ ਜਿਹੀਆਂ ਖੇਡਾਂ ਜਿਥੇ ਨੌਜਵਾਨ ਪੀਡ਼੍ਹੀ ਨੂੰ ਸਰੀਰਕ ਪੱਖੋਂ ਮਜ਼ਬੂਤ ਕਰਦੀਆਂ ਹਨ, ਉਥੇ ਉਨ੍ਹਾਂ ਦੇ ਮਾਨਸਿਕ ਵਿਕਾਸ ’ਚ ਵੀ ਸਹਾਈ ਹੁੰਦੀਆਂ ਹਨ ਤੇ ਖੇਡ ਦੀ ਭਾਵਨਾ ਨਾਲ ਬੱਚਿਆਂ ਤੇ ਨੌਜਵਾਨਾਂ ਦਾ ਮਨੋਬਲ ਵੀ ਉੱਚਾ ਹੁੰਦਾ ਹੈ। ਉਨ੍ਹਾਂ ਸ਼ਮੈਸ਼ਰ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਅਾਸ਼ੀਰਵਾਦ ਵੀ ਦਿੱਤਾ। ਇਸ ਮੌਕੇ ਮਨੋਜ ਵਡੇਰਾ, ਅਚਲ ਸ਼ਰਮਾ, ਪਾਰਸ ਭਾਰਦਵਾਜ, ਗਗਨ ਨਾਗਰਾ, ਹਰਜੀਤ ਸਿੰਘ, ਪ੍ਰਭਜੀਤ ਸਿੰਘ, ਰਾਹਤ ਸ਼ਰਮਾ, ਸੁਮਿਤ ਵਰਮਾ, ਸ਼ੈਂਟੀ ਸ਼ਰਮਾ, ਕੁਲਦੀਪ ਸਿੰਘ, ਪਰਵੀਨ ਵਿਜ ਤੇ ਸ਼ਮੈਸ਼ਰ ਕ੍ਰਿਕਟ ਕਲੱਬ ਦੇ ਮੈਂਬਰ ਹਾਜ਼ਰ ਸਨ।


Related News