ਸਵੱਛ ਭਾਰਤ ਮਿਸ਼ਨ ਟੀਮ ਨੇ ਦੁਕਾਨਦਾਰਾਂ ਅਤੇ ਸਫਾਈ ਕਰਮਚਾਰੀਆਂ ਨੂੰ ਕੀਤਾ ਜਾਗਰੂੁਕ
Monday, Nov 05, 2018 - 10:41 AM (IST)

ਖੰਨਾ (ਸੁਖਵਿੰਦਰ ਕੌਰ) - ਨਗਰ ਕੌਂਸਲ ਖੰਨਾ ਅਤੇ ਸਵੱਛ ਭਾਰਤ ਮੁਹਿੰਮ ਤਹਿਤ ਹੀ ਖੰਨਾ ਦੀ ਸਵੱਛ ਭਾਰਤ ਮਿਸ਼ਨ ਟੀਮ ਦੇ ਸੀ. ਐੱਫ. ਨਵਰੀਤ ਕੌਰ ਅਤੇ ਸੀ. ਐੱਫ. ਮਨਿੰਦਰ ਸਿੰਘ ਦੀ ਅਗਵਾਈ ’ਚ ਮਠਿਆਈ ਅਤੇ ਹੋਰਨਾਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਵੱਖੋ-ਵੱਖ ਡਸਟਬਿਨਾਂ ਦੀ ਵਰਤੋਂ ਕਰਨ ਅਤੇ ਪਲਾਸਟਿਕ ਦੇ ਲਿਫਾਫੇ ਨਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੁਹਿੰਮ ਦੌਰਾਨ ਮੈਡਮ ਪਰਮਜੀਤ ਕੌਰ, ਰਵੀ ਕਲਰਕ, ਕਿਰਨ, ਇਕਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਇਸੇ ਤਰ੍ਹਾਂ ਹੀ ਟੀਮ ਵਲੋਂ ਪ੍ਰੇਮ ਭੰਡਾਰੀ ਵਿਖੇ ਸਫਾਈ ਕਰਮਚਾਰੀਆਂ ਦੀ ਵਰਕਸ਼ਾਪ ਲਾਈ। ਉਨ੍ਹਾਂ ਨੂੰ ਵੀ ਗਿੱਲੇ ਤੇ ਸੁੱਕੇ ਕੂਡ਼ੇ ਨੂੰ ਕਿਵੇਂ ਵੱਖ-ਵੱਖ ਡਸਟਬਿਨਾਂ ’ਚ ਪਾਉਣਾ ਹੈ ਅਤੇ ਕਿਸ ਤਰ੍ਹਾਂ ਗਿੱਲੇ ਕੂਡ਼ੇ ਤੋਂ ਖਾਦ ਤਿਆਰ ਕਰਨੀ ਹੈ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੀ. ਐੱਫ. ਨਵਰੀਤ ਕੌਰ ਅਤੇ ਸੀ. ਐੱਫ. ਮਨਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਰਘਬੀਰ ਸਿੰਘ ਆਦਿ ਨੇ ਸਫਾਈ ਕਰਮਚਾਰੀਆਂ ਨੂੰ ਇਹ ਵੀ ਦੱਸਿਆ ਕਿ ਕੂਡ਼ੇ ਨੂੰ ਖੁੱਲ੍ਹੇ ਵਿਚ ਨਾ ਸੁੱਟਿਆ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਪਾਬੰਦੀਸ਼ੁਦਾ ਲਿਫਾਫੇ ਦੀ ਵਰਤੋਂ ਨਾ ਕੀਤੀ ਜਾਵੇ।