ਲੋਕ ਸਭਾ ਚੋਣਾਂ ਸਬੰਧੀ ਕਾਂਗਰਸੀ ਵਰਕਰਾਂ ਦੀ ਹੋਈ ਬੈਠਕ
Tuesday, Oct 30, 2018 - 12:30 PM (IST)

ਖੰਨਾ (ਸੁਖਵਿੰਦਰ ਕੌਰ)- ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਕਾਂਗਰਸੀ ਵਰਕਰਾਂ ਦੀ ਇਕ ਅਹਿਮ ਬੈਠਕ ਖੰਨਾ ਯੂਥ ਪ੍ਰਧਾਨ ਕਾਂਗਰਸ ਸਤਨਾਮ ਸਿੰਘ ਸੋਨੀ ਰੋਹਣੋਂ ਦੀ ਅਗਵਾਈ ’ਚ ਹੋਈ, ਜਿਸ ’ਚ ਲੋਕ ਸਭਾ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੋਨੀ ਰੋਹਣੋਂ ਨੇ ਕਿਹਾ ਕਿ ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਵੇਗੀ। ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ ’ਚ ਖੰਨਾ ਹਲਕੇ ’ਚ ਚੱਲ ਰਹੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਹਲਕਾ ਖੰਨਾ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਵਨ ਸ਼ਹਿਰ ਬਣੇਗਾ। ਉਨ੍ਹਾਂ ਬਲਾਕ ਸੰਮਤੀ ਚੋਣਾਂ ਤੇ ਜ਼ਿਲਾ ਪ੍ਰੀਸ਼ਦ ਚੋਣਾਂ ’ਚ ਜਿਤਾਉਣ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਭਾਨ ਸਿੰਘ ਤੁਰਮਰੀ, ਜਸਪਾਲ ਸਿੰਘ ਸਰਪੰਚ ਹੋਲ, ਸੁਖਵਿੰਦਰ ਸਿੰਘ ਤੁਰਮਰੀ, ਪਾਲ ਸਿੰਘ ਰਾਜੇਵਾਲ, ਸੋਦਾਗਰ ਸਿੰਘ ਰਾਜੇਵਾਲ, ਏਕਮਕਾਰ ਹੋਲ, ਗੋਪਾਲ ਈਸ਼ਨਪੁਰ, ਜਰਨੈਲ ਸਿੰਘ ਟੋਸਾ, ਕੁਲਦੀਪ ਸਿੰਘ ਬੋਪੁਰ, ਸਵਰਨ ਰੋਹਣੋਂ ਖ਼ੁਰਦ, ਅਜਮੇਰ ਸਰਪੰਚ ਈਸ਼ਨਪੁਰ, ਨਿਰਮਲ ਸਿੰਘ ਟੋਸਾ, ਕਰਨਜੀਤ ਈਸਡ਼ੂ, ਜਸਵੀਰ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਈਸਡ਼ੂ, ਜਾਗਰ ਸਿੰਘ ਪੰਜਰੁਖਾ, ਤੇਜਿੰਦਰ ਪੰਜਰੁਖਾ, ਪ੍ਰਭਜੋਤ ਈਸਡ਼ੂ, ਸੁਖਵਿੰਦਰ ਸਿੰਘ ਹੋਲ, ਜੱਸਾ ਸਿੰਘ ਰੋਹਣੋਂ ਕਲਾਂ, ਚਰਨ ਸਿੰਘ ਬੀਪੁਰ,ਹਰਜੀਤ ਸਿੰਘ ਨਸਰਾਲੀ, ਪਰਮਜੀਤ ਨਸਰਾਲੀ ਆਦਿ ਹਾਜ਼ਰ ਸਨ।