ਵਿਦਿਆਰਥੀਆਂ ਨੇ ਸੂਬਾ ਪੱਧਰੀ ਮੁਕਾਬਲਿਆਂ ’ਚ ਮਾਰੀਆਂ ਮੱਲ੍ਹਾਂ

Saturday, Jan 12, 2019 - 12:18 PM (IST)

ਵਿਦਿਆਰਥੀਆਂ ਨੇ ਸੂਬਾ ਪੱਧਰੀ ਮੁਕਾਬਲਿਆਂ ’ਚ ਮਾਰੀਆਂ ਮੱਲ੍ਹਾਂ

ਖੰਨਾ (ਸੁਖਵਿੰਦਰ ਕੌਰ) - ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਖੇਡਾਂ ਤੰਦਰੁਸਤ ਪੰਜਾਬ ਅਧੀਨ ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਸੂਬਾ ਪੱਧਰੀ ਖੇਡਾਂ ’ਚ ਸਕੂਲ ਵਲੋਂ ਪ੍ਰਤੀਨਿਧਤਾ ਕਰਦਿਆਂ ਪੁਨੀਤ ਸ਼ੋਰੀ ਨੇ ਪੰਜਾਬ ਲਈ ਤਮਗਾ ਜਿੱਤ ਕੇ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਲਗਭਗ ਪ੍ਰੈਕਟਿਸ ਚੱਲ ਰਹੀ ਸੀ। ਉਨ੍ਹਾਂ ਨੇ ਦੱਸਿਆ ਖੰਨਾ ਵਿਖੇ ਜ਼ਿਲਾ ਪੱਧਰੀ ਹੋਈਆਂ ਖੇਡਾਂ ਦੌਰਾਨ ਸਕੂਲ ਦੇ 5 ਵਿਦਿਆਰਥੀਆਂ ਨੇ ਸੋਨ ਤਮਗੇ ਹਾਸਲ ਕੀਤੇ ਅਤੇ ਦਵਿੰਦਰ ਸਿੰਘ, ਹੀਸ਼ਾਂਤ ਮਲਹੋਤਰਾ, ਪੁਨੀਤ ਸ਼ੋਰੀ, ਸਾਹਿਲ ਕੁਮਾਰ, ਗੁਰਸ਼ਾਨ ਸਿੰਘ ਆਦਿ ਨੂੰ ਜ਼ਿਲੇ ਵਲੋਂ ਸੂਬਾ ਪੱਧਰੀ ਖੇਡਾਂ ਲਈ ਚੋਣ ਕੀਤੀ ਗਈ। ਸਕੂਲੀ ਖੇਡਾਂ ਦੌਰਾਨ ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 2 ਵਿਦਿਆਰਥੀਆਂ ਨੇ ਪਿੰਡ ਖੰਨਾ ਖੁਰਦ ਨੇ ਸੂਬੇ ਲਈ 2 ਤਮਗੇ ਹਾਸਲ ਕੀਤੇ। ਸਕੂਲੀ ਖੇਡਾਂ ਵਿਚ ਵੀ ਖੰਨਾ ਪਬਲਿਕ ਸਕੂਲ ਦੇ 7 ਵਿਦਿਆਰਥੀ ਸੂੁਬੇ ਵਲੋਂ ਪਠਾਨਕੋਟ ਵਿਚ ਪ੍ਰਭਜੋਤ ਸਿੰਘ, ਪੁਨੀਤ ਸ਼ੋਰੀ, ਦਵਿੰਦਰ ਸਿੰਘ, ਗੁਰਸ਼ਾਨ ਸਿੰਘ, ਹਿਸ਼ਾਤ ਮਲਹੋਤਰਾ, ਸਾਹਿਲ ਕੁਮਾਰ, ਦਮਨਵੀਰ ਸਿੰਘ ਸਮੇਤ 11 ਵਿਦਿਆਰਥੀਆਂ ਤੇ ਰਵੀ ਲਾਲਕਾ ਵਲੋਂ ਜਲੰਧਰ ਵਿਖੇ ਹੋਈਆ ਓਪਨ ਸੀਨੀਅਰ ਸੂਬੈ ਪੱਧਰੀ ਮੁਕਾਬਲਿਆਂ ਵਿਚ ਤਾਂਬੇ ਦਾ ਤਮਗਾ ਹਾਸਲ ਕੀਤਾ। ਹੋਰ ਵਿਦਿਆਰਥੀ ਦਵਿੰਦਰ ਸਿੰਘ ਪੁੱਤਰ ਕਸ਼ਮੀਰਾ ਸਿੰਘ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਅੰਜੁਮ ਅਬਰੋਲ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਦੌਰਾਨ ਪੁਨੀਤ ਸ਼ੋਰੀ ਨੂੰ ਪੰਜਾਬ ਬਾਕਸਿੰਗ ਵਿਚ ਮੈਡਲ, ਰਵੀ ਲਾਲਕਾ ਦਾ ਸੀਨੀਅਰ ਸਟੇਟ ਵਿਚ ਮੈਡਲ ਬਾਕਸਿੰਗ, ਸੰਨੀ ਤੇ ਰਘਵੀਰ ਦਾ ਸਕੂਲੀ ਸਟੇਟ ਬਾਕਸਿੰਗ ਖੇਡ ਵਿਚ ਮੈਡਲ ਪ੍ਰਾਪਤ ਕੀਤੇ।


Related News