ਸਿਵਲ ਹਸਪਤਾਲ ’ਚ ਡਾਕਟਰ ਭਸੀਨ ਨੂੰ ਕੀਤਾ ਸਨਮਾਨਤ
Thursday, Dec 27, 2018 - 10:38 AM (IST)
ਖੰਨਾ (ਸੁਖਵਿੰਦਰ ਕੌਰ)- ਪੰਜਾਬ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਭਸੀਨ ਨੂੰ ਖੰਨਾ ਆਈ. ਐੱਮ. ਏ. ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਉਪਰੰਤ ਖੰਨਾ ਦੇ ਸਿਵਲ ਹਸਪਤਾਲ ਵਿਚ ਐੱਸ. ਐੱਮ. ਓ. ਡਾ. ਰਾਜਿੰਦਰ ਗੁਲਾਟੀ ਦੀ ਅਗਵਾਈ ਵਿਚ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਡਾ. ਗੁਲਾਟੀ ਨੇ ਕਿਹਾ ਕਿ ਇਹ ਸਿਵਲ ਹਸਪਤਾਲ ਲਈ ਮਾਣ ਦੀ ਗੱਲ ਹੈ ਕਿ ਹਸਪਤਾਲ ਦੇ ਕਾਬਿਲ ਸਰਜਨ ਅਤੇ ਮੈਡੀਕਲ ਅਫ਼ਸਰ ਪੰਜਾਬ ਆਈ. ਐੱਮ. ਏ. ਅਤੇ ਖੰਨਾ ਆਈ. ਐੱਮ. ਏ. ਦੇ ਉੱਚ ਅਹੁਦੇਦਾਰ ਚੁਣੇ ਗਏ ਹਨ। ਇਸ ਮੌਕੇ ਡਾ. ਭਸੀਨ ਨੇ ਕਿਹਾ ਉਹ ਖੰਨਾ ਅਤੇ ਪੰਜਾਬ ਦੇ ਸਾਰੇ ਪੀ. ਸੀ. ਐੱਮ. ਐੱਸ. ਡਾਕਟਰਾਂ, ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿਚ ਕੰਮ ਕਰਦੇ ਡਾਕਟਰਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਇਸ ਲਈ ਉਹ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਆਈ. ਐੱਮ. ਏ. ਦੇ ਪ੍ਰਧਾਨ ਡਾ. ਜਤਿੰਦਰ ਕਾਂਸਲ ਨਾਲ ਮਿਲ ਕੇ ਪੰਜਾਬ ਦੇ ਹੈਲਥ ਮਨਿਸਟਰ ਕੋਲ ਇਹ ਸਾਰੀਆਂ ਸਮੱਸਿਆਵਾਂ ਰੱਖ ਕੇ ਹੱਲ ਕਰਵਾਉਣਗੇ। ਇਸ ਮੌਕੇ ਡਾ. ਹਰਵਿੰਦਰ ਸਿੰਘ, ਡਾ. ਨੀਰੂ ਅਗਰਵਾਲ, ਡਾ. ਸ਼ੇਖਰ ਸਿੰਗਲਾ, ਡਾ. ਅਵਤਾਰ ਸਿੰਘ, ਡਾ. ਅਮਿਤਾ, ਡਾ. ਰਾਘਵ ਅਗਰਵਾਲ, ਡਾ. ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।
